Fri, Apr 26, 2024
Whatsapp

ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ

Written by  Jashan A -- January 25th 2019 08:04 PM -- Updated: January 26th 2019 05:16 PM
ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ

ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ

ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ। ਅਮਰਾਵਤੀ: ਦੇਸ਼ ‘ਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਦੇਸ਼ ਭਰ ਦੀਆਂ ਅਨੇਕਾਂ ਹੀ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 42 ਸਾਲ ਦੇ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕੀਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_245976" align="aligncenter" width="300"]rape ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ[/caption] ਦੱਸਿਆ ਜਾ ਰਿਹਾ ਹੈ ਕਿ ਇਹ ਅਧਿਆਪਕ ਸਰਕਾਰੀ ਸਕੂਲ 'ਚ ਹੈੱਡ ਮਾਸਟਰ ਹੈ।ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅਧਿਆਪਕ ਵੱਲੋਂ ਉਸ ਸਮੇਂ ਅੰਜ਼ਾਮ ਦਿੱਤਾ ਗਿਆ, ਜਦੋ ਉਹ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਉਹ ਖਾਲੀ ਜਮਾਤ 'ਚ ਲੈ ਗਿਆ ਅਤੇ ਉੱਥੇ ਉਸ ਨਾਲ ਰੇਪ ਕੀਤਾ। [caption id="attachment_245978" align="aligncenter" width="300"]rape ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ[/caption] ਬੱਚੀ ਰੋਂਦੇ ਹੋਏ ਘਰ ਪੁੱਜੀ, ਉਸ ਦੇ ਕੱਪੜਿਆਂ 'ਤੇ ਖੂਨ ਲੱਗਾ ਹੋਇਆ ਸੀ। ਉਸ ਨੇ ਮਾਂ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਯੌਨ ਅਪਰਾਧ ਦੀ ਪੁਸ਼ਟੀ ਕੀਤੀ। ਦੋਸ਼ੀ ਟੀਚਰ ਦੇ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੁਅਲ ਓਫੈਂਸੇਜ ਐਕਟ (ਪੋਸਕੋ) ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। [caption id="attachment_245977" align="aligncenter" width="300"]rape ਸ਼ਰਮਨਾਕ!! 42 ਸਾਲਾਂ ਅਧਿਆਪਕ ਨੇ 8 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ 'ਚ ਕੀਤਾ ਜ਼ਬਰ-ਜਨਾਹ, ਚੜ੍ਹਿਆ ਪੁਲਿਸ ਅੜਿੱਕੇ[/caption] ਜ਼ਿਕਰ ਏ ਖਾਸ ਹੈ ਕਿ ਆਂਧਰਾ ਪ੍ਰਦੇਸ਼ ਦੇ ਮਨੁੱਖੀ ਵਸੀਲੇ ਮੰਤਰੀ ਸ਼੍ਰੀਨਿਵਾਸ ਰਾਵ ਨੇ ਘਟਨਾ ਦੀ ਜਾਂਚ ਅਤੇ ਦੋਸ਼ੀ ਟੀਚਰ ਨੂੰ ਅਹੁਦੇ ਤੋਂ ਸਸਪੈਂਡ ਕਰਨ ਦਾ ਆਦੇਸ਼ ਦਿੱਤਾ ਹੈ। -PTC News


Top News view more...

Latest News view more...