135 ਦਿਨਾਂ ਬਾਅਦ ਟਾਵਰ ਤੋਂ ਉਤਰਿਆਂ ਅਧਿਆਪਕ ਸੁਰਿੰਦਰਪਾਲ ਸਿੰਘ, ਹਾਲਤ ਸਥਿਰ

By Jashan A - August 01, 2021 5:08 pm

ਚੰਡੀਗੜ੍ਹ: ਬੇਰੁਜ਼ਗਾਰ ਈਟੀਟੀ ਅਧਿਆਪਕ ਸੁਰਿੰਦਰਪਾਲ ਸਿੰਘ ਪੋਸਟਾਂ ਕੱਢਣ ਤੋਂ ਬਾਅਦ ਟਾਵਰ ਤੋਂ ਹੇਠਾਂ ਉਤਰ ਗਿਆ ਹੈ। ਉਹ ਪੂਰੇ 135 ਦਿਨਾਂ ਬਾਅਦ ਟਾਵਰ ਤੋਂ ਹੇਠਾਂ ਆਇਆ ਹੈ। ਬੇਰੁਜ਼ਗਾਰਾਂ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਨੂੰ ਲੈਕੇ ਟਾਵਰ ਤੇ ਚੜ੍ਹਿਆ ਸੁਰਿੰਦਰਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਪੋਸਟਾਂ ਕੱਢਣ ਤੋਂ ਬਾਅਦ ਅੱਜ ਟਾਵਰ ਤੋਂ ਹੇਠਾਂ ਉਤਰਿਆਂ।

ਟਾਵਰ ਮੈਨ ਸੁਰਿੰਦਰਪਾਲ ਨੂੰ ਟਾਵਰ ਤੋਂ ਉਤਾਰ ਕੇ ਹਸਪਤਾਲ ਭਰਤੀ ਕਰਵਾਇਆ ਗਿਆ, ਕਿਉਂਕਿ ਸਰਕਾਰ ਨੇ ਈ ਟੀ ਟੀ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

-PTC News

adv-img
adv-img