Fri, Apr 26, 2024
Whatsapp

ਵਟਸਐਪ, ਫੇਸਬੁੱਕ ਡਾਊਨ ਹੋਣ ਨਾਲ ਇਸ APP ਨੂੰ ਮਿਲੇ 70 ਮਿਲੀਅਨ ਨਵੇਂ ਯੂਜ਼ਰਸ

Written by  Riya Bawa -- October 06th 2021 12:13 PM
ਵਟਸਐਪ, ਫੇਸਬੁੱਕ ਡਾਊਨ ਹੋਣ ਨਾਲ ਇਸ APP ਨੂੰ ਮਿਲੇ 70 ਮਿਲੀਅਨ ਨਵੇਂ ਯੂਜ਼ਰਸ

ਵਟਸਐਪ, ਫੇਸਬੁੱਕ ਡਾਊਨ ਹੋਣ ਨਾਲ ਇਸ APP ਨੂੰ ਮਿਲੇ 70 ਮਿਲੀਅਨ ਨਵੇਂ ਯੂਜ਼ਰਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੀਤੇ ਦਿਨੀ ਡਾਊਨ ਹੋਏ ਸਨ। ਇਸ ਦੌਰਾਨ ਵ੍ਹਟਸਐਪ ਦਾ ਨੁਕਸਾਨ ਟੈਲੀਗ੍ਰਾਮ ਲਈ ਹਮੇਸ਼ਾ ਤੋਂ ਹੀ ਫਾਇਦੇਮੰਦ ਸੌਦਾ ਰਿਹਾ ਹੈ। ਇਸ ਦੌਰਾਨ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਫੇਸਬੁੱਕ ਬੰਦ ਹੋਣ ਦੌਰਾਨ 70 ਮਿਲੀਅਨ ਤੋਂ ਵੱਧ ਨਵੇਂ ਉਪਭੋਗਤਾ ਨਾਲ ਜੁੜੇ। ਦੱਸ ਦੇਈਏ ਕਿ ਵ੍ਹਟਸਐਪ ਦੇ ਨਾਲ-ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਸ਼ਾਮ ਕਰੀਬ 6 ਘੰਟੇ ਤਕ ਬੰਦ ਰਹੇ। ਇਸ ਦੌਰਾਨ ਫੇਸਬੁੱਕ ਦੇ 3.5 ਬਿਲੀਅਨ ਉਪਭੋਗਤਾ ਵਟਸਐਪ, ਮੈਸੇਂਜਰ ਤੇ ਇੰਸਟਾਗ੍ਰਾਮ ਨਹੀਂ ਵਰਤ ਸਕੇ। Pavel Durov ਨੇ ਟੈਲੀਗ੍ਰਾਮ 'ਤੇ ਲਿਖਿਆ ਟੈਲੀਗ੍ਰਾਮ ਦੀ ਰੋਜ਼ਾਨਾ ਵਿਕਾਸ ਦਰ ਵਧ ਗਈ ਤੇ ਅਸੀਂ ਦੂਜੇ ਪੇਲਟਫਾਰਮਾਂ ਤੋਂ 70 ਮਿਲੀਅਨ ਤੋਂ ਵੱਧ ਯੂਜ਼ਰਸ ਹਾਸਲ ਕੀਤੇ। ਟੈਲੀਗ੍ਰਾਮ ਨੇ ਹਾਲ ਹੀ 'ਚ 1 ਬਿਲੀਅਨ ਤੋਂ ਜ਼ਿਆਦਾ ਡਾਊਨਲੋਡ ਹਾਸਲ ਕੀਤੇ ਹਨ ਤੇ ਇਸ ਦੇ 500 ਮਿਲੀਅਨ ਐਕਟਿਵ ਯੂਜ਼ਰਜ਼ ਹਨ। ਇਸ ਗਲੋਬਲ ਆਊਟੇਜ ਦੇ ਕਾਰਨ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਦੌਲਤ ਵਿੱਚ 7 ​​ਬਿਲੀਅਨ ਡਾਲਰ ਜਾਂ ਲਗਭਗ 52190 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਇਸਦੇ ਨਾਲ, ਕੰਪਨੀ ਨੂੰ 80 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨੀ ਜਾਂ ਲਗਭਗ 596 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਉਮੀਦ ਹੈ। ਫੇਸਬੁੱਕ, ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਕਾਰਨ, ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਹਰ ਘੰਟੇ ਲਗਭਗ 160 ਮਿਲੀਅਨ ਡਾਲਰ ਯਾਨੀ 1192.9 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ। -PTC News


Top News view more...

Latest News view more...