Tue, May 21, 2024
Whatsapp

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ

Written by  Ravinder Singh -- June 08th 2022 10:30 AM -- Updated: June 08th 2022 12:40 PM
ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ

ਚੰਡੀਗੜ੍ਹ :

ਮੋਹਾਲੀ ਦੇ ਸੈਕਟਰ-67 'ਚ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਨੌਜਵਾਨ ਨੂੰ ਗੋਲੀ ਲੱਗੀ ਹੈ ਅਤੇ ਉਸ ਦੇ ਨੱਕ 'ਚੋਂ ਖ਼ੂਨ ਨਿਕਲ ਰਿਹਾ ਹੈ। ਮ੍ਰਿਤਕ ਦੇ ਹੱਥ ਵਿੱਚ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਇਹ ਖੁਦਕੁਸ਼ੀ ਹੈ ਜਾਂ ਕਤਲ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਸੈਕਟਰ-67 ਜਲਵਾਯੂ ਵਿਹਾਰ ਨੇੜੇ ਦਾ ਹੈ। ਨੌਜਵਾਨ ਦਾ ਘਰ ਮੌਕੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਇਥੋਂ ਦੇ 67 ਸੈਕਟਰ ਵਿੱਚ ਨੌਜਵਾਨ ਨੇ ਆਪਣੀ ਗੱਡੀ ਵਿੱਚ ਕਥਿਤ ਤੌਰ ਉਤੇ ਗੋਲ਼ੀ ਮਾਰ ਕੇ ਆਤਮ ਹੱਤਿਆ ਕਰ ਲਈ। ਨੌਜਵਾਨ ਦੀ ਪਛਾਣ 21 ਸਾਲ ਦੇ ਕਰਨਪਾਲ ਸਿੰਘ ਵਜੋਂ ਹੋਈ ਹੈ। ਉਹ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਸਾਲ ਤੋਂ ਆਪਣੇ ਪਰਿਵਾਰ ਨਾਲ ਮੁਹਾਲੀ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿਤਾ ਨਾਲ ਕਾਰਾਂ ਦੀ ਖਰੀਦ-ਵੇਚ ਕਰਦਾ ਸੀ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਕਰਨਪਾਲ ਮੰਗਲਵਾਰ ਰਾਤ ਆਪਣਾ ਜਨਮ ਦਿਨ ਮਨਾਉਣ ਲਈ ਖਰੜ ਗਿਆ ਸੀ, ਜਿਸ ਤੋਂ ਬਾਅਦ ਉਹ ਰਾਤ 10 ਵਜੇ ਦੇ ਕਰੀਬ ਆਪਣੇ ਦੋਸਤਾਂ ਨੂੰ ਮਿਲਣ ਲਈ ਰਵਾਨਾ ਹੋਇਆ। ਉਸ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਦੇਰ ਹੋ ਸਕਦੀ ਹੈ।

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ

ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਤਾਂ ਰਾਤ ਨੂੰ ਜਦੋਂ ਉਸ ਦੀ ਮਾਂ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਤੁਸੀਂ ਸੌਂ ਜਾਓ, ਮੈਂ ਸਵੇਰੇ ਆ ਜਾਵਾਂਗਾ। ਸਵੇਰੇ ਜਦੋਂ ਉਸ ਦਾ ਵੱਡਾ ਲੜਕਾ ਆਪਣੀ ਪਤਨੀ ਨੂੰ ਛੱਡਣ ਜਾ ਰਿਹਾ ਸੀ ਤਾਂ ਉਸ ਨੇ ਘਰ ਤੋਂ 100 ਮੀਟਰ ਦੂਰ ਇਕ ਕਾਰ ਖੜ੍ਹੀ ਦੇਖੀ।

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ

ਕਾਰ ਦਾ ਇੱਕ ਸਾਈਡ ਟੁੱਟੀ ਹੋਈ ਹੈ ਜਦੋਂਕਿ ਨੌਜਵਾਨ ਦੀ ਲਾਸ਼ ਅਗਲੀ ਸੀਟ 'ਤੇ ਪਈ ਸੀ। ਉਸ ਨੂੰ ਗੋਲੀ ਲੱਗੀ ਹੋਈ ਹੈ। ਮ੍ਰਿਤਕ ਦੇ ਹੱਥ ਵਿੱਚ ਇੱਕ ਪਿਸਤੌਲ ਹੈ। ਹਾਲਾਂਕਿ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨ ਕੋਲ ਕੋਈ ਹਥਿਆਰ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨੌਜਵਾਨ ਪਹਿਲਾਂ ਇੱਕ ਬੈਂਕ ਵਿੱਚ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਹ ਆਪਣੇ ਪਿਤਾ ਨਾਲ ਕਾਰੋਬਾਰ ਸੰਭਾਲਦਾ ਸੀ। ਅੱਜ ਸਵੇਰੇ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮੌਕੇ ਉਤੇ ਪੁੱਜੇ ਡੀਐੱਸਪੀ ਸਿਟੀ-2 ਸੁਖਜੀਤ ਸਿੰਘ ਵਿਰਕ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੇ ਫੌਰੈਂਸਿਕ ਟੀਮ ਨੂੰ ਵੀ ਸੱਦ ਲਿਆ। ਡੀਐੇੱਸਪੀ ਨੇ ਦੱਸਿਆ ਕਿ ਨੌਜਵਾਨ ਨੇ .32 ਬੋਰ ਦੇ ਦੇਸੀ ਪਿਸਟਲ ਨਾਲ ਗੋਲ਼ੀ ਮਾਰੀ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਲਾਇਸੈਂਸੀ ਸੀ ਜਾਂ ਨਹੀਂ।



ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਲਈ ਵੱਡੀ ਗਿਣਤੀ 'ਚ ਲੋਕ ਪੁੱਜੇ


Top News view more...

Latest News view more...

LIVE CHANNELS
LIVE CHANNELS