ਹਾਈਵੇਅ 'ਤੇ ਚਲਦੀ ਗੱਡੀ ਬਣੀ 'ਬਰਨਿੰਗ ਕਾਰ', ਇੰਝ ਬਚਾਈ ਨੌਜਵਾਨ ਨੇ ਜਾਨ
ਜਲੰਧਰ-ਫਗਵਾੜਾ ਹਾਈਵੇਅ ’ਤੇ ਉਸ ਵੇਲੇ ਹੜਕੰਪ ਮੱਚ ਗਿਆ ਜਦ ਹਾਈਵੇਅ 'ਤੇ ਚਲਦੀ ਕਾਰ ਵੇਖਦੇ-ਵੇਖਦੇ ਹੀ ਬਰਨਿੰਗ ਕਾਰ ’ਚ ਬਦਲ ਗਈ। ਨੌਜਵਾਨ ਨੇ ਜਿਵੇਂ ਹੀ ਕਾਰ ’ਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਕਾਰ ਰੋਕ ਆਪਣੀ ਜਾਨ ਬਚਾਈ। ਇੰਨੇ ’ਚ ਕਾਰ ਇੰਜਣ ’ਚ ਲੱਗੀ ਅੱਗ ਨੂੰ ਨੇੜੇ ਦੇ ਲੋਕਾਂ ਨੇ ਬੁਝਾਇਆ। Burning carREAD MORE : ਮਲੋਟ ਬੰਦ ਕਰਵਾਉਣ ਨੂੰ ਲੈਕੇ ਪੁਲਿਸ ਤੇ ਕਿਸਾਨ ਆਗੂ ਆਹਮੋ ਸਾਹਮਣੇ,... ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਵਾਪਸ ਆ ਰਹੇ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਸਤੇ ’ਚ ਉਨ੍ਹਾਂ ਦੀ ਚਲਦੀ ਕਾਰ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਕਾਰ ਸਟੇਰਿੰਗ ਬਲਾਕ ਹੋ ਗਿਆ। ਕਾਰ ਦੀ ਸਪੀਡ ਘੱਟ ਸੀ ਤਾਂ ਉਹ ਤੁਰੰਤ ਕਾਰ ਰੋਕ ਕੇ ਬਾਹਰ ਆ ਗਏ। ਇੰਨੇ ’ਚ ਉਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਚੁੱਕੀ ਸੀ।