ਮੁੱਖ ਖਬਰਾਂ

ਪੰਜਾਬ 'ਚ ਇਸ ਸੂਬੇ ਦੇ ਸਰਕਾਰੀ ਸਕੂਲ 'ਚ ਕੋਰੋਨਾ ਦਾ ਕਹਿਰ, ਅਧਿਆਪਕਾ ਦੀ ਮੌਤ,ਕਈ ਵਿਦਿਆਰਥੀ ਪਾਜ਼ੀਟਿਵ

By Jagroop Kaur -- January 24, 2021 12:04 pm -- Updated:January 24, 2021 12:31 pm

ਕੋਰੋਨਾ ਵਾਇਰਸ ਦੇ ਚਲਦਿਆਂ ਬੰਦ ਕੀਤੇ ਗਏ ਸਿਖਿਅਕ ਅਦਾਰੇ ਹਾਲ ਹੀ 'ਚ ਮੁੜ ਤੋਂ ਖੋਲ੍ਹੇ ਗਏ ਸਨ , ਇਸ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਕੁਝ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਕਾਲਜ ਖੋਲ੍ਹੇ ਜਾਣਗੇ ਤਾਂ ਜੋ ਕੋਰੋਨਾ ਮਹਾਮਾਰੀ ਦੀ ਲੱਗ ਤੋਂ ਬਚਿਆ ਜਾ ਸਕੇ ਅਤੇ ਬੱਚਿਆਂ ਦੀ ਸਿਖਿਆ 'ਤੇ ਵੀ ਇਸ ਦਾ ਪ੍ਰਭਾਵ ਨਾ ਪਵੇ , ਪਰ ਹਾਲ ਹੀ 'ਚ ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ।ਵਿੱਚ ਕੋਰੋਨਾ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਕੋਰੋਨਾ ਦੀ ਮਹਾਮਾਰੀ ਨੇ ਇਕ ਵਾਰ ਫਿਰ ਤੋਂ ਲੋਕਾਂ 'ਚ ਦਹਿਸ਼ਤ ਪੈਦਾ ਕੀਤੀ ਹੈ।

ਉਥੇ ਹੀ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸਕੂਲ ਦੀ ਇਕ ਅਧਿਆਪਕਾ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅਧਿਆਪਕਾ ਤੇਜਿੰਦਰ ਕੌਰ ਨੂੰ ਕੋਰੋਨਾ ਹੋਣ ਦੇ ਚੱਲਦਿਆਂ ਸਾਹ ਲੈਣ 'ਚ ਦਿੱਕਤ ਆ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਡੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ :ਕੋਰੋਨਾ ਵੈਕਸੀਨ ਬਣਾਉਣ ਵਾਲੀ ਸੀਰਮ ਇੰਸਟੀਚਿਊਟ ‘ਚ ਲੱਗੀ ਭਿਆਨਕ ਅੱਗPunjab State Talent Search Examination: Show-cause notice to school in-charge for changing exam controller without DEO's permission | Hindustan Timesਹੋਰ ਪੜ੍ਹੋ : Serum Institute ”ਚ ਲੱਗੀ ਭਿਆਨਕ ਅੱਗ ਨੇ ਲਈ 5 ਲੋਕਾਂ ਦੀ ਜਾਨ, ਰਾਹਤ ਕਾਰਜ ਜਾਰੀ

ਕੋਰੋਨਾ ਨਾਲ ਹੋਈ ਅਧਿਆਪਕਾ ਦੀ ਮੌਤ : ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਸੂਬੇ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਨਿੱਜੀ ਸਕੂਲਾਂ 'ਚ ਬੱਚੇ ਘੱਟ ਜਾ ਰਹੇ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆਂ 'ਤੇ ਸਕੂਲ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਥੇ ਹੀ ਇਸ ਦੌਰਾਨ ਜੇਕਰ ਬੱਚਿਆਂ ਦੀ ਸਿਹਤ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ।Govt teacher dies of Covid-19 in Ludhiana; 12 colleagues, 3 students test positive | Deccan Herald

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ DC ਲੁਧਿਆਣਾ ਨੇ 4 ਫਰਵਰੀ ਤੱਕ ਸਕੂਲ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ, ਤੇ ਨਾਲ ਹੀ ਸਕੂਲ ਦੇ ਬਾਕੀ ਬੱਚਿਆਂ ਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਆਦੇਸ਼ ਵੀ ਦਿੱਤੇ ਹਨ।

  • Share