ਪੰਜਾਬ

ਸਰਕਾਰ ਕਰਜ਼ਾ ਮੋੜਨ 'ਚ ਨਾਕਾਮ ਰਹੀ ਅਤੇ 10 ਹਜ਼ਾਰ ਕਰੋੜ ਤੋਂ ਜ਼ਿਆਦਾ ਕਰਜ਼ਾ ਲੈ ਲਿਆ : ਡਾ. ਦਲਜੀਤ ਸਿੰਘ ਚੀਮਾ

By Pardeep Singh -- August 16, 2022 8:25 pm

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਕਿਹਾ ਹੈ ਕਿ ਉਹ ਅੰਕੜਿਆਂ ਨੁੰ ਤੋੜ-ਮਰੋੜ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਿੱਤ ਮੰਤਰੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜ ਮਹੀਨਿਆਂ ਵਿੱਚ ਹੋਏ ਖਰਚੇ ਦਾ ਸਹੀ ਵੇਰਵਾ ਦੇਣ।

Shiromani Akali Dal demanded special session of Punjab Vidhan Sabha to discuss manner in which ministers and legislators were blackmailed by Punjab government. ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਨੇ ਚਾਰ ਹੋਰ ਮੰਤਰੀਆਂ ਨਾਲ ਰਲ ਕੇ ਆਪਣੇ ਸਿਆਸੀ ਮੰਤਵਾਂ ਵਾਸਤੇ ਅਰਥਸ਼ਾਸਤਰ ਦੇ ਕਾਨੂੰਨਾਂ ਵਿਚ ਤਬਦੀਲੀ ਕਰ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੰਜ ਮਹੀਨਿਆਂ ਵਿਚ ਪੰਜਾਬ ਨੇ 12339 ਕਰੋੜ ਰੁਪਏ ਦਾ ਕਰਜ਼ਾ ਮੋੜਿਆ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਨੇ ਸਾਲ ਵਿਚ 36068 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਸੀ ਜਿਸ ਵਿਚੋਂ ਪੰਜ ਮਹੀਨਿਆਂ ਵਿਚ 15025 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਰਾਜ ਸਰਕਾਰ ਬਣਦਾ ਕਰਜ਼ਾ ਮੋੜਨ ਵਿਚ ਨਾਕਾਮ ਰਹੀ ਹੈ।

SAD demands central probe into use of private ambulance by Mukhtiar Ansari

ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਹੈ ਬਲਕਿ ਜਿਥੇ ਆਮ ਆਦਮੀ ਪਾਰਟੀ ਪੰਜ ਮਹੀਨਿਆਂ ਦਾ ਕਰਜ਼ਾ ਮੋੜਨ ਵਿਚ ਨਾਕਾਮ ਰਹੀ ਹੈ, ਉਥੇ ਹੀ  10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੋਰ ਲੈ ਲਿਆ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਪੁਰਾਣਾ ਕਰਜ਼ਾ ਮੋੜਨ ਵਾਸਤੇ ਨਵਾਂ ਕਰਜ਼ਾ ਲਿਆ ਹੈ ਕਿਉਂਕਿ ਇਸ ਕੋਲ ਪੂੰਜੀਗਤ ਖਰਚੇ ਦੇ ਮਾਮਲੇ ਵਿੱਚ ਵਿਖਾਉਣ ਲਈ ਕੁਝ ਨਹੀਂ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਦੀ ਪੰਜ ਮਹੀਨਿਆਂ ਵਿਚ ਜੀ ਐਸ ਟੀ ਆਮਦਨ ਵਿਚ 24 ਫੀਸਦੀ ਦਾ ਵਾਧਾ ਹੋਇਆ ਹੈ ਤੇ ਆਬਕਾਰੀ ਪ੍ਰਾਪਤੀਆਂ ਵਿਚ 43 ਫੀਸਦੀ ਦਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਪੈਸਾ ਕਿਥੇ ਗਿਆ ਇਹ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਆਪ ਸਰਕਾਰ 15025 ਕਰੋੜ ਰੁਪਏ ਮੋੜਨ ਵਿਚ ਨਾਕਾਮ ਰਹੀ ਹੈ ਤੇ ਇਸਨੇ ਪੰਜ ਮਹੀਨਿਆਂ ਵਿਚ ਹੀ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਲਿਆ ਹੈ।

ਡਾ. ਚੀਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਥਾਂ ਵਿੱਤ ਮੰਤਰੀ ਨੂੰ ਜਵਾਬ ਦੇਣਾ ਪਵੇਗਾ। ਉਹਨਾਂ ਨੇ ਵਿੱਤ ਮੰਤਰੀ ਨੂੰ ਆਖਿਆ ਕਿ ਉਹਖਰਚੇ ਪੈਸੇ ਦਾ ਪੂਰਾ ਹਿਸਾਬ ਦੇਣ ਅਤੇ ਨਾਲ ਹੀ ਸੇਵਾ ਕੇਂਦਰਾਂ ਵਰਗੀਆਂ ਪੁਰਾਣੀਆਂ ਸਕੀਮਾਂ ਨੂੰ ਨਵੇਂ ਰੂਪ ਵਿਚ ਚਲਾਉਣ ਦੇ ਖਰਚੇ ਦਾ ਵੇਰਵਾ ਸਾਂਝਾ ਕਰਨ ਅਤੇ ਦੇਸ਼ ਭਰ ਵਿਚ ਇਸ਼ਤਿਹਾਰਾਂ ’ਤੇ ਕਿੰਨੇ ਕਰੋੜ ਖਰਚੇ ਹਨ, ਉਸਦੀ ਜਾਣਕਾਰੀ ਸਾਂਝੀ ਕਰਨ।

ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ PM ਨੂੰ ਲਿਖਿਆ ਪੱਤਰ, ਜੱਜਾਂ ਦੀ ਨਿਯੁਕਤੀ ਵੇਲੇ ਸਿੱਖਾਂ ਨੂੰ ਬਾਹਰ ਰੱਖਣ ਦੇ ਮਸਲੇ ਨੂੰ ਹੱਲ ਕਰਨ ਦੀ ਕੀਤੀ ਅਪੀਲ

-PTC News

  • Share