Sat, Apr 27, 2024
Whatsapp

ਵਿਧਾਇਕ ਨੇ ਅਧਿਕਾਰੀਆਂ ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਦਿਖਾ ਕੇ ਖੜੇ ਕੀਤੇ ਵੱਡੇ ਸਵਾਲ

Written by  Riya Bawa -- September 24th 2021 04:51 PM -- Updated: September 24th 2021 04:52 PM

ਰੋਪੜ- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਸਮੇਂ ਸਿਰ ਦਫ਼ਤਰਾਂ ਵਿੱਚ ਹਾਜ਼ਰ ਹੋਣ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪੰਚਾਇਤ ਦਫਤਰ ਵਿੱਚ ਛਾਪੇ-ਮਾਰੀ ਕਰ ਅਧਿਕਾਰੀਆਂ ਦੀ ਗ਼ੈਰ ਹਾਜ਼ਰੀ ਦਿਖਾ ਕੇ ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤ ਦਿਖਾਉਣ ਦਾ ਦਾਵਾ ਕੀਤਾ ਪਰ ਅਕਸਰ ਚਰਚਾ ਵਿੱਚ ਰਹਿਣ ਵਾਲੇ ਵਿਧਾਇਕ ਸਾਬ ਇਕ ਵਾਰ ਫਿਰ ਆਪਣੀ ਤੇਜ ਤਰਾਰ ਕਾਰਵਾਈ ਤੋਂ ਬਾਅਦ ਹਲਕੇ ਦੇ ਲੋਕਾ ਤੇ ਅਧਿਕਾਰੀਆਂ ਵੱਲੋਂ ਚੁੱਕੇ ਸਵਾਲਾਂ ਵਿੱਚ ਉਲਝਦੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੋਂਹ ਚੁੱਕਦਿਆਂ ਹੀ ਸੂਬੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰਾਂ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਮੁੱਖ ਮੰਤਰੀ ਵੱਲੋਂ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਉਂਨਾਂ ਦੇ ਆਪਣੇ ਹੀ ਜ਼ਿਲ੍ਹੇ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਸਰਕਾਰੀ ਦਫ਼ਤਰਾਂ ਦੀ ਛਾਪੇ-ਮਾਰੀ ਕਰਨ ਨਿਕਲ ਪਏ। ਨੂਰਪੁਰਬੇਦੀ ਦੇ ਪੰਚਾਇਤ ਦਫਤਰ ਵਿੱਚ ਛਾਪੇਮਾਰੀ ਕਰਦਿਆਂ ਵਿਧਾਇਕ ਸਾਬ ਨੇ ਅਧਿਕਾਰੀਆਂ ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਦਿਖਾ ਕੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ। ਉਧਰ ਇਸ ਕਾਰਵਾਈ ਤੋਂ ਬਾਅਦ ਹਲਕੇ ਦੇ ਲੋਕਾ ਅਤੇ ਸਬੰਧਤ ਅਧਿਕਾਰੀ ਨੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕਾਰਗੁਜ਼ਾਰੀ ਤੇ ਹੀ ਸਵਾਲ ਖੜੇ ਕਰਦਿਆਂ ਵਿਧਾਇਕ ਸਾਬ ਤੋ ਸਾਢੇ ਚਾਰ ਸਾਲ ਦਾ ਰਿਪੋਟ ਕਾਰਡ ਮੰਗ ਲਿਆ। ਹਲਕੇ ਦੀਆ ਪੰਚਾਇਤਾਂ ਨੇ ਕਿਹਾ ਕਿ ਵਿਧਾਇਕ ਸੰਦੋਆ ਕੇਵਲ ਰਾਜਨੀਤੀ ਚਮਕਾਉਣ ਦੇ ਚੱਕਰ ਵਿੱਚ ਅਜਿਹੀਆਂ ਕਾਰਵਾਈਆਂ ਬਾਰ ਬਾਰ ਕਰਕੇ ਇਕ ਮਹਿਲਾ ਬਲਾਕ ਪੰਚਾਇਤ ਅਫਸਰ ਨੂੰ ਪਰੇਸ਼ਾਨ ਕਰ ਰਹੇ ਹਨ। ਜਦ ਕਿ ਇਸ ਦਫਤਰ ਦੇ ਅਧਿਕਾਰੀ ਪਿੰਡ ਖੱਡ ਬਠਲੋਰ ਵਿੱਚ ਪਾਣੀ ਦੀ ਸਮੱਸਿਆ ਦਾ ਮੌਕਾ ਦੇਖ ਕੇ ਹੱਲ ਕੱਢਣ ਲਈ ਗਏ ਹੋਏ ਸਨ ਜਿੱਥੋਂ ਵਿਧਾਇਕ ਸਾਬ ਨੂੰ ਲੋਕਾ ਨੇ ਵੋਟਾਂ ਪਾਈਆਂ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਬਦਲਣ ਦਾ ਸ਼ੋਕ ਰੱਖਣ ਵਾਲੇ ਵਿਧਾਇਕ ਸੰਦੋਆ ਨੇ ਸਾਢੇ ਚਾਰ ਸਾਲ ਵਿੱਚ ਹਲਕੇ ਦੇ ਲੋਕਾਂ ਦੀ ਸਾਰ ਲੈਣ ਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਤਾਂ ਕੁੱਝ ਨਾਂ ਕੀਤਾ ਪਰ ਹੁਣ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਆਪਣਾ ਰਾਜਨੀਤਕ ਭਵਿੱਖ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਵਾਦਾਂ ਨਾਲ ਗੂੜਾ ਰਿਸ਼ਤਾ ਰੱਖਣ ਵਾਲੇ ਤੇ ਆਮ ਆਦਮੀ ਪਾਰਟੀ ਛੱਡ ਹਲਕੇ ਦਾ ਵਿਕਾਸ ਕਰਵਾਉਣ ਲਈ ਕਾਂਗਰਸੀ ਵਿੱਚ ਗਏ ਤੇ ਫਿਰ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਵਾਪਸੀ ਕਰਨ ਵਾਲੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੱਲੋਂ ਇਹ ਕਾਰਵਾਈ ਤਾਜ਼ੇ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋ ਪਹਿਲਾ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਵੋਟਰਾਂ ਨੇ ਵਿਧਾਇਕ ਸਾਬ ਨੂੰ ਚੋਣਾਂ ਵਿੱਚ ਅਜਿਹੀਆਂ ਕਾਰਵਾਈ ਪੁੱਛਣ ਦੀ ਬਜਾਏ ਪੰਜ ਸਾਲਾ ਦਾ ਰਿਪੋਟ ਕਾਰਡ ਪੁੱਛਣਾ ਹੈ ਇਸ ਕਰਕੇ ਵਿਧਾਇਕ ਸਾਬ ਆਪਣੇ ਰਿਪੋਟ ਕਾਰਡ ਦੀ ਤਿਆਰੀ ਜ਼ਰੂਰ ਕਰ ਲੈਣ ਜਿਸ ਬਾਰੇ ਹਲਕੇ ਦੇ ਲੋਕਾ ਵੱਲੋਂ ਉਂਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। -PTC News


Top News view more...

Latest News view more...