ਵਿਆਹ 'ਚ ਨਾ ਬੁਲਾਉਣ ਕਾਰਨ ਰਿਸ਼ਤੇਦਾਰ ਨੇ ਜਾਗੋ 'ਚ ਸੁੱਟੀਆਂ ਕੱਚ ਦੀਆਂ ਬੋਤਲਾਂ
ਜਲੰਧਰ : ਜਲੰਧਰ ਦੇ ਪਿੰਡ ਰੇਰੂ ਵਿਚ ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ ,ਜਿਥੇ 2 ਭਰਾਵਾਂ ਨੇ ਵਿਆਹ ਵਿਚ ਨਾ ਬੁਲਾਉਣ ਕਰਕੇ ਰਿਸ਼ਤੇਦਾਰਾਂ ਦੇ ਘਰ ਵਿਆਹ ਤੋਂ ਇਕ ਦਿਨ ਪਹਿਲਾਂ ਕੱਢੀ ਜਾ ਰਹੀ ਜਾਗੋ ’ਤੇ ਕੱਚ ਦੀਆਂ ਬੋਤਲਾਂ ਸੁੱਟੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਔਰਤ ਬੋਤਲ ਲੱਗਣ ਨਾਲ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
[caption id="attachment_515440" align="aligncenter" width="275"]
ਵਿਆਹ 'ਚ ਨਾ ਬੁਲਾਉਣ ਕਾਰਨ ਰਿਸ਼ਤੇਦਾਰ ਨੇ ਜਾਗੋ 'ਚ ਸੁੱਟੀਆਂ ਕੱਚ ਦੀਆਂ ਬੋਤਲਾਂ[/caption]
ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੀ 'ਬਾਲਿਕਾ ਵਧੂ' ਦੀ 'ਦਾਦੀ ਸਾ', ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ
ਜਾਣਕਾਰੀ ਅਨੁਸਾਰ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਰੱਖੀ ਜਾਗੋ ਦੌਰਾਨ ਜ਼ਬਰਦਸਤ ਲੜਾਈ ਹੋਈ ਹੈ। ਇਸ ਲੜਾਈ ਦੌਰਾਨ ਸੋਡੇ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ ਹੈ , ਇਨ੍ਹਾਂ ਹੀ ਨਹੀਂ ਹਮਲਾਵਰਾਂ ਨੇ ਡੀਜੇ ਦੀ ਵੀ ਭੰਨਤੋੜ ਕਰ ਦਿੱਤੀ ਹੈ। ਇਸ ਹਮਲੇ ਵਿਚ ਇਕ ਔਰਤ ਸੋਡੇ ਦੀ ਬੋਤਲ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਹੈ।
[caption id="attachment_515439" align="aligncenter" width="300"]
ਵਿਆਹ 'ਚ ਨਾ ਬੁਲਾਉਣ ਕਾਰਨ ਰਿਸ਼ਤੇਦਾਰ ਨੇ ਜਾਗੋ 'ਚ ਸੁੱਟੀਆਂ ਕੱਚ ਦੀਆਂ ਬੋਤਲਾਂ[/caption]
ਇਸ ਘਟਨਾ ਦੀ ਸ਼ਿਕਾਇਤ ਦੇਰ ਰਾਤ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਮਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਦੇ ਪੁੱਤਰ ਦਾ ਵਿਆਹ ਹੈ। ਇਸ ਤੋਂ ਪਹਿਲਾਂ ਘਰ ਵਿੱਚ ਪ੍ਰੋਗਰਾਮ ਚੱਲ ਰਹੇ ਹਨ। ਉਸ ਦਾ ਭਰਾ ਘਰ ਦੇ ਨੇੜੇ ਰਹਿੰਦੇ ਹਨ ਪਰ ਪੁਰਾਣੇ ਵਿਵਾਦ ਕਾਰਨ ਦੋਵਾਂ ਪਰਿਵਾਰਾਂ ਵਿਚ ਕੋਈ ਗੱਲਬਾਤ ਨਹੀਂ ਹੋਈ।
[caption id="attachment_515441" align="aligncenter" width="250"]
ਵਿਆਹ 'ਚ ਨਾ ਬੁਲਾਉਣ ਕਾਰਨ ਰਿਸ਼ਤੇਦਾਰ ਨੇ ਜਾਗੋ 'ਚ ਸੁੱਟੀਆਂ ਕੱਚ ਦੀਆਂ ਬੋਤਲਾਂ[/caption]
ਇਸ ਕਾਰਨ ਉਸਨੇ ਆਪਣੇ ਭਰਾਵਾਂ ਨੂੰ ਵਿਆਹ ਲਈ ਬੁਲਾਇਆ। ਉਸ ਨੇ ਦੋਸ਼ ਲਾਇਆ ਕਿ ਬੁੱਧਵਾਰ ਰਾਤ ਜਾਗੋ ਪ੍ਰੋਗਰਾਮ ਦੌਰਾਨ ਉਸ ਦਾ ਭਰਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਗਿਆ ਅਤੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਸਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਸੋਡੇ ਦੀਆਂ ਬੋਤਲਾਂ ਸੁੱਟਣੀਆਂ ਅਤੇ ਬੋਤਲਾਂ ਵਿੱਚ ਪੈਟਰੋਲ ਭਰਨਾ ਸ਼ੁਰੂ ਕਰ ਦਿੱਤਾ।
[caption id="attachment_515437" align="aligncenter" width="300"]
ਵਿਆਹ 'ਚ ਨਾ ਬੁਲਾਉਣ ਕਾਰਨ ਰਿਸ਼ਤੇਦਾਰ ਨੇ ਜਾਗੋ 'ਚ ਸੁੱਟੀਆਂ ਕੱਚ ਦੀਆਂ ਬੋਤਲਾਂ[/caption]
ਇਸ ਦੌਰਾਨ ਥਾਣਾ ਇੰਚਾਰਜ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤਾਂ ਦੇ ਦਰਜ ਕੀਤੇ ਬਿਆਨਾਂ ਵਿੱਚ ਪੈਸੇ ਦਾ ਲੈਣ-ਦੇਣ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਹਮਲਾਵਰਾਂ ਦੀ ਪਛਾਣ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।
-PTCNews