ਛੁੱਟੀ 'ਤੇ ਆਏ ਫੌਜੀ ਨੂੰ ਭਰਾਵਾਂ ਨੇ ਹੀ ਕੀਤਾ ਕਤਲ,ਵਜ੍ਹਾ ਜਾਣਕੇ ਸਭ ਹੋਏ ਹੈਰਾਨ

By Jagroop Kaur - November 20, 2020 10:11 pm

ਗੁਰਦਾਸਪੁਰ : ਗੁਰਦਸਪੁਰ ਦੇ ਪਿੰਡ ਮਾਨ ਚੌਪੜਾ 'ਚ ਉਸ ਵੇਲੇ ਹੜਕੰਪ ਮਚ ਗਿਆ ਜਦ ਛੁੱਟੀ 'ਤੇ ਆਏ ਫ਼ੌਜੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਛੁੱਟੀ 'ਤੇ ਆਏ ਫੌਜੀ ਦੇ ਆਪਣੀ ਹੀ ਮਾਸੀ ਦੀ ਕੁੜੀ ਨਾਲ ਨਾਜਾਇਜ਼ ਸਬੰਧਾਂ ਦਾ ਖੁਲਾਸਾ ਹੋ ਗਿਆ ਸੀ , ਜਿਸ ਦੇ ਚੱਲਦੇ ਮਾਸੀ ਦੇ ਪੁੱਤ ਵੱਲੋਂ ਆਪਣੇ ਚਾਚੇ ਨਾਲ ਮਿਲ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਸ਼ਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਮਾਨ ਚੌਪੜਾ ਦਾ ਆਪਣੀ ਹੀ ਮਾਸੀ ਦੀ ਕੁੜੀ ਨਿਵਾਸੀ ਰਾਂਝੇ ਦੇ ਕੋਠੇ ਤਾਰਗਾੜ੍ਹ ਨਾਲ ਨਾਜਾਇਜ਼ ਸਬੰਧ ਸੀ। ਫ਼ੌਜੀ ਸ਼ਰਨਜੀਤ ਸਿੰਘ ਬੀਤੇ ਕੁਝ ਦਿਨਾਂ ਤੋਂ ਛੁੱਟੀ 'ਤੇ ਪਿੰਡ ਆਇਆ ਸੀ ਅਤੇ ਬੀਤੇ ਦਿਨ ਉਸ ਦੀ ਮਾਸੀ ਦੀ ਕੁੜੀ ਉਸ ਨੂੰ ਮਿਲਣ ਉਸ ਦੇ ਪਿੰਡ ਮਾਨ ਚੌਪੜਾ ਆਈ ਹੋਈ ਸੀ।

ਇਸ ਦੌਰਾਨ ਉਸ ਦੇ ਭਰਾ ਨੂੰ ਪਤਾ ਲੱਗਣ 'ਤੇ ਉਸ ਦਾ ਭਰਾ ਕੁਲਦੀਪ ਸਿੰਘ ਪੁੱਤਰ ਮੋਹਣ ਸਿੰਘ ਆਪਣੇ ਚਾਚਾ ਪ੍ਰੇਮ ਪੁੱਤਰ ਗਿਆਨ ਸਿੰਘ ਨੂੰ ਲੈ ਕੇ ਫ਼ੌਜੀ ਸ਼ਰਨਜੀਤ ਸਿੰਘ ਦੇ ਘਰ ਆਏ ਅਤੇ ਸ਼ਰਨਜੀਤ ਸਿੰਘ ਦੇ ਘਰ ਚਾਹ ਪਾਣੀ ਪੀ ਕੇ ਉਸ ਨੂੰ ਬਾਹਰ ਪੈਂਦੀ ਡੰਗਰਾਂ ਵਾਲੀ ਹਵੇਲੀ 'ਚ ਲੈ ਗਏ। ਜਿਥੇ ਉਨ੍ਹਾਂ ਨੇ ਉਸ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਨੂੰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਰਾਤ 1 ਵਜੇ ਜਾਣਕਾਰੀ ਦਿੱਤੀ। ਜਿਸ 'ਤੇ ਅਸੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਅਰਸ਼ਦੀਪ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਕੁਲਦੀਪ ਸਿੰਘ ਅਤੇ ਪ੍ਰੇਮ ਸਿੰਘ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

adv-img
adv-img