adv-img
ਦੇਸ਼

ਪਟੜੀ 'ਤੇ ਖੰਭੇ ਛੱਡ ਕੇ ਭੱਜੇ ਮਜ਼ਦੂਰ, ਡਰਾਈਵਰ ਦੀ ਚੌਕਸੀ ਕਾਰਨ ਰੇਲਗੱਡੀ ਦਾ ਹਾਦਸਾ ਟਲਿਆ

By Ravinder Singh -- October 21st 2022 03:22 PM

ਪਟਨਾ : ਰੇਲਵੇ ਟ੍ਰੈਕ 'ਤੇ ਕੰਮ ਕਰ ਰਹੇ ਮਜ਼ਦੂਰ ਤੇਜ਼ ਰਫ਼ਤਾਰ ਰੇਲਗੱਡੀ ਨੂੰ ਆਉਂਦੇ ਦੇਖ ਕੇ ਖੰਭੇ ਨੂੰ ਟ੍ਰੈਕ 'ਤੇ ਛੱਡ ਕੇ ਉਥੋਂ ਫ਼ਰਾਰ ਹੋ ਗਏ। ਟਰੈਕ 'ਤੇ ਖੰਭੇ ਨੂੰ ਦੇਖ ਕੇ ਟਰੇਨ ਡਰਾਈਵਰ ਦੇ ਹੋਸ਼ ਉੱਡ ਗਏ ਪਰ ਡਰਾਈਵਰ ਨੇ ਸਮਝਦਾਰੀ ਦਿਖਾਈ ਤੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਡਰਾਈਵਰ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਦਿੱਲੀ ਤੋਂ ਮੁਜ਼ੱਫਰਪੁਰ ਜਾ ਰਹੀ ਸਪਤਕ੍ਰਾਂਤੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ। ਰੇਲਵੇ ਟ੍ਰੈਕ 'ਤੇ ਕੰਮ ਕਰਦੇ ਮਜ਼ਦੂਰਾਂ ਨੇ ਤੇਜ਼ ਰਫਤਾਰ ਰੇਲਗੱਡੀ ਨੂੰ ਆਉਂਦੀ ਦੇਖ ਕੇ ਖੰਭੇ ਨੂੰ ਟ੍ਰੈਕ 'ਤੇ ਛੱਡ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ। ਟਰੈਕ 'ਤੇ ਖੰਭੇ ਨੂੰ ਦੇਖ ਕੇ ਟਰੇਨ ਡਰਾਈਵਰ ਦੇ ਹੋਸ਼ ਉੱਡ ਗਏ ਪਰ ਡਰਾਈਵਰ ਨੇ ਸਮਝਦਾਰੀ ਦਿਖਾਈ ਅਤੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ।

ਇਹ ਘਟਨਾ ਕੁੰਵਰਪੁਰ ਚਿੰਤਾਮਨਪੁਰ ਰੇਲਵੇ ਹੌਲਟ ਉਪਰ ਵਾਪਰੀ। ਕੁੰਵਰਪੁਰ ਚਿੰਤਾਮਨਪੁਰ ਰੇਲਵੇ ਹਲਟ ਪੂਰਬੀ ਮੱਧ ਰੇਲਵੇ ਜ਼ੋਨ ਦੇ ਸਮਸਤੀਪੁਰ ਰੇਲਵੇ ਡਵੀਜ਼ਨ ਦੇ ਅਧੀਨ ਮੁਜ਼ੱਫਰਪੁਰ-ਗੋਰਖਪੁਰ ਮੁੱਖ ਲਾਈਨ 'ਤੇ ਇਕ ਰੇਲਵੇ ਸਟੇਸ਼ਨ ਹੈ। ਇਥੇ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਨਿਊਯਾਰਕ 'ਚ 2023 ਤੋਂ ਦੀਵਾਲੀ 'ਤੇ ਸਕੂਲਾਂ 'ਚ ਰਹੇਗੀ ਛੁੱਟੀ

ਦਰਜਨਾਂ ਮਜ਼ਦੂਰ ਰੇਲਵੇ ਟਰੈਕ ਉਪਰ ਕੰਮ ਕਰ ਰਹੇ ਸਨ। ਫਿਰ ਵਰਕਰਾਂ ਅਤੇ ਟਰੈਕਮੈਨਾਂ ਨੇ ਦਿੱਲੀ ਤੋਂ ਮੁਜ਼ੱਫਰਪੁਰ ਜਾ ਰਹੀ ਸਪਤਕ੍ਰਾਂਤੀ ਐਕਸਪ੍ਰੈਸ ਦੀ ਆਵਾਜ਼ ਸੁਣੀ। ਟਰੇਨ ਨੂੰ ਆਉਂਦੀ ਦੇਖ ਕੇ ਮਜ਼ਦੂਰਾਂ ਦੇ ਹੱਥ ਪੈਰ ਫੁੱਲ ਗਏ। ਉਹ ਖੰਭੇ ਲੈ ਕੇ ਟਰੈਕ ਉਪਰ ਭੱਜ ਨਹੀਂ ਸਕਦੇ ਸਨ। ਇਸ ਲਈ ਉਸ ਨੇ ਖੰਭੇ ਨੂੰ ਟਰੈਕ 'ਤੇ ਛੱਡ ਦਿੱਤਾ। ਕੁਝ ਸਕਿੰਟਾਂ ਬਾਅਦ ਜਦੋਂ ਟਰੇਨ ਡਰਾਈਵਰ ਨੇ ਟਰੈਕ 'ਤੇ ਖੰਭਾ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਟਰੇਨ ਡਰਾਈਵਰ ਨੇ ਤੁਰੰਤ ਫੈਸਲਾ ਲਿਆ ਤੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਟਰੇਨ ਦੇ ਅਚਾਨਕ ਰੁਕਣ ਕਾਰਨ ਯਾਤਰੀ ਡਰ ਗਏ। ਕਈ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਦਿੱਤੀ ਅਤੇ ਕਾਫੀ ਸਹਿਮ ਵਾਲਾ ਮਾਹੌਲ ਬਣ ਗਿਆ।

-PTC News

  • Share