ਅਸਮਾਨੀ ਬਿਜਲੀ ਡਿੱਗਣ ਨਾਲ ਨੌਜਾਵਾਨ ਦੀ ਮੌਤ,ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

By Jagroop Kaur - May 13, 2021 9:05 pm

ਘਨੌਰ ਦੇ ਨੇੜਲੇ ਪਿੰਡ ਹਰਪਾਲਾਂ ਚ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿਗਣ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਜਸਵੀਰ ਸਿੰਘ (34) ਪੁੱਤਰ ਲੇਟ ਗੁਰਨਾਮ ਸਿੰਘ ਵਾਸੀ ਹਰਪਾਲਾਂ ਦੀ ਖੇਤ ਚ ਕੰਮ ਕਰਨ ਦੌਰਾਨ ਅਚਾਨਕ ਅਸਮਾਨੀ ਬਿਜਲੀ ਡਿਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।26 killed in lightning strikes in Bihar, Gopalganj worst-hit

Also Read | COVID-19 Vaccination: Centre accepts recommendation for extension of gap between two doses of Covishield vaccine

ਘਟਨਾ ਵਾਲੀ ਥਾਂ ਤੇ ਮੌਜੂਦ ਮ੍ਰਿਤਕ ਦੇ ਭਰਾ ਕਰਨਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਜ਼ੋਰਦਾਰ ਝਟਕੇ ਨੇ ਉਸਦੇ ਭਰਾ ਨੂੰ 15 ਤੋਂ 20 ਫੁੱਟ ਦੂਰ ਚੁੱਕ ਕੇ ਸੁੱਟਿਆ ਅਤੇ ਖੇਤ ਚ ਮੌਜੂਦ ਹੋਰ 6 ਮਜਦੂਰਾਂ ਨੂੰ ਵੀ ਝਟਕੇ ਮਹਿਸੂਸ ਹੋਏ। ਡਾਕਟਰਾਂ ਨੇ ਵੀ ਨੌਜਵਾਨ ਦੀ ਮੌਤ ਮੌਕੇ ਤੇ ਹੋਣ ਦੀ ਪੁਸ਼ਟੀ ਕੀਤੀ।Man dies after being restrained by Texas deputy, her husband | World  News,The Indian Express

ਮ੍ਰਿਤਿਕ ਨੌਜਾਵਾਨ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸਦੇ 5 ਸਾਲ ਅਤੇ 3 ਸਾਲ ਦੇ ਦੋ ਬੱਚੇ ਹਨ, ਮਾਂ ਬਿਮਾਰ ਪਈ ਹੈ ਅਤੇ ਪਿਤਾ ਦੀ ਵੀ 3 ਸਾਲ ਪਹਿਲਾਂ ਮੌਤ ਹੋ ਚੁਕੀ ਹੈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਬਰਾਂ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ਼ ਕੀਤੀ ਕਿ ਕੁਦਰਤੀ ਆਫ਼ਤ ਨਾਲ ਹੋਈ ਮੌਤ 'ਤੇ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ।

Click here to follow PTC News on Twitter

adv-img
adv-img