ਕੈਪਟਨ ਦੀ ਕੋਠੀ ਨੇੜਿਓਂ ਮਿਲਿਆ ਨੌਜਵਾਨ ਦਾ ਧੜ ਤੋਂ ਵੱਖ ਹੋਇਆ ਸਿਰ

By Jagroop Kaur - June 21, 2021 1:06 pm

ਸਿਸਵਾਂ ਮਾਰਗ ’ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੇੜਿਓਂ ਇਕ ਨੌਜਵਾਨ ਦੀ ਸਰ ਕਟੀ ਲਾਸ਼ ਮਿਲਣ ਨਾਲ ਢਡਿਸ਼ਟ ਫੈਲ ਗਈ। ਇਹ ਲਾਸ਼ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੀ ਕੰਧ ਨਾਲ ਜ਼ਮੀਨ ’ਚ ਦੱਬੀ ਹੋਈ ਲੋਕਾਂ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਕਈ ਦਿਨ ਪਹਿਲਾਂ ਪਿੰਡ ਛੋਟੀ-ਬੜੀ ਨੰਗਲ ਦਾ ਨੌਜਵਾਨ ਸੁੱਚਾ ਸਿੰਘ ਲਾਪਤਾ ਸੀ, ਜਿਸ ਦੀ ਭਾਲ ਪਿੰਡ ਦੇ ਲੋਕ ਅਤੇ ਲਾਪਤਾ ਦੇ ਰਿਸ਼ਤੇਦਾਰ ਕਰਦੇ ਹੋਏ ਮੌਕੇ ’ਤੇ ਪੁੱਜੇ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਲਾਸ਼ ਦੇ ਧੜ ਤੋਂ ਸਿਰ ਕੱਟਿਆ ਹੋਇਆ ਸੀ।Headless body found near Captain Amarinder Singh’s farmhouse, 2 arrested

Read More : ਜੰਮੂ ਕਸ਼ਮੀਰ ਦੀ ਮਾਵਿਆ ਸੁਡਾਨ ਬਣੀ ਇੰਡੀਅਨ ਏਅਰਫੋਰਸ ‘ਚ ਪਹਿਲੀ ਮਹਿਲਾ…

ਜ਼ਿਕਰਯੋਗ ਹੈ ਕਿ 12 ਜੂਨ ਤੋਂ ਪਿੰਡ ਛੋਟੀ ਬੜੀ ਨੱਗਲ ਦਾ ਵਸਨੀਕ ਨੌਜਵਾਨ ਸੁੱਚਾ ਸਿੰਘ ਲਾਪਤਾ ਚੱਲ ਰਿਹਾ ਹੈ। ਇਧਰ-ਉਧਰ ਭਾਲ ਕਰਨ ਉਪਰੰਤ ਅਖੀਰ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ 14 ਜੂਨ ਨੂੰ ਪੁਲਸ ਨੂੰ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਸੀ। ਐਤਵਾਰ ਨੂੰ ਜਦੋਂ ਲਾਪਤਾ ਨੌਜਵਾਨ ਦੀ ਭਾਲ ਵਿਚ ਲੱਗੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਫਾਰਮ ਦੀ ਚਾਰਦਿਵਾਰੀ ਨੇੜਿਓਂ ਸਿਰ ਕੱਟੀ ਹੋਈ ਲਾਸ਼ ਜ਼ਮੀਨ ਵਿਚ ਦੱਬੀ ਮਿਲੀ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਤੁਰੰਤ ਲਾਸ਼ ਨੂੰ ਜ਼ਮੀਨ ’ਚੋਂ ਬਾਹਰ ਕਢਵਾਇਆ, ਤੇ ਜਾਂਚ ਵਿਚ ਜੁਟ ਗਈ ਹੈ।ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕRead More : ਟੋਕੀਓ ਓਲੰਪਿਕ ਖੇਡਾਂ ‘ਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰੀ ਗੁਰਜੀਤ ਕੌਰ…

ਉਥੇ ਹੀ ਲਾਪਤਾ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਕੇ ’ਤੇ ਪੁੱਜ ਗਏ ਤੇ ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਸਤਿੰਦਰ ਸਿੰਘ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

adv-img
adv-img