ਸੂਤਰਾਂ ਮੁਤਾਬਿਕ 18 ਜੂਨ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ ‘ਚ ਚੁੱਕੇ ਜਾ ਸਕਦੇ ਹਨ ਇਹ ਅਹਿਮ ਮੁੱਦੇ

Punjab Cabinet will Meeting this afternoon at 3.00 pm via video conference

ਪੰਜਾਬ ਮੰਤਰੀ ਮੰਡਲ ਦੀ 18 ਜੂਨ ਨੂੰ ਹੋ ਰਹੀ ਮੀਟਿੰਗ 6ਵੇਂ ਤਨਖਾਹ ਕਮਿਸ਼ਨ ਪੰਜਾਬ ਦੀ ਰਿਪੋਰਟ ਲਾਗੂ ਕਰਨ ਨੂੰ ਵੀ ਮੰਤਰੀ ਮੰਡਲ ਹਰੀ ਝੰਡੀ ਦੇ ਸਕਦਾ ਹੈ ਇਸ ਦੇ ਨਾਲ ਹੀ ਦੋ ਕਾਂਗਰਸੀ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਵਿਚਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਲੁਧਿਆਣਾ (ਉਤਰੀ) ਹਲਕੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਲਾਉਣ ਉਪਰ ਚਰਚਾ ਹੋ ਸਕਦੀ ਹੈ।Cabinet nod to 'Mission Lal Lakir' in all villages of Punjab

Read More : ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ,ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਮੁੱਦਾ ਇੰਨੇ ਦਿਨ ਦਾ ਚਰਚਾ ਵਿਚ ਹੈ ਉਸ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ , ਇਹ ਚਰਚਾ ਹੈ ਕਾਦੀਆਂ ਹਲਕੇ ਦੇ ਵਿਧਾਇਕ ਫਤਹਿਜੰਗ ਬਾਜਵਾ ਦੇ ਪੁੱਤਰ ਨੂੰ ਵੀ ਪੁਲੀਸ ਵਿਭਾਗ ਵਿਚ ਨੌਕਰੀ ਦੇਣ ਦੀ। ਬਾਜਵਾ ਦੇ ਪੁੱਤਰ ਨੂੰ ਮੁਲਾਜ਼ਮ ਵਰਗ ‘ਸੀ’ ਜਾਂ ‘ਡੀ’ ਦੀ ਨੌਕਰੀ ਦੇਣ ਉਪਰ ਲਿਆ ਫੈਸਲਾ ਜਾ ਸਕਦਾ ਹੈ ,ਹੁਣ ਇਸ ਦੇ ਇਲਾਵਾ ਹੋਰ ਕੀ ਕੁਝ ਮੰਤਰੀ ਮੰਡਲ ਦੀ ਮੀਟਿੰਗ ਵਿਚ ਹੋਵੇਗਾ , ਇਹ ਤਾਂ 18 ਜੂਨ ਨੂੰ ਹੀ ਸਾਹਮਣੇ ਆਵੇਗਾ।

ਜ਼ਿਕਰਯੋਗ ਹੈ ਕਿ ਪਿਛੇਲ ਦਿਨੀਂ ਵੀ ਜਦ ਕੈਬਿਨਟ ਮੀਟਿੰਗ ਹੋਈ ਸੀ ਉਸ ਵਿਚ ਵੀ ਇਹ ਮੁਦੇ ਉਠੇ ਸਨ ਜਿਸ ਵਿਚ 2 ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦੇਣ ਉਪਰ ਵੀ ਚਰਚਾ ਹੋਣ ਦੀ ਗੱਲ ਸਾਹਮਣੇ ਆਈ ਸੀ । ਜਲ ਸਰੋਤ ਵਿਭਾਗ ਦੇ ਕੁਝ ਏਜੰਡਿਆਂ ਉਪਰ ਤੇ ਤਕਨੀਕੀ ਸਿੱਖਿਆ ਵਿਭਾਗ ਵਿਚ ਨਵੀਂ ਭਰਤੀ ਕਰਨ ਅਤੇ ਸੇਵਾ ਨਿਯਮਾਂ ਬਾਰੇ ਵੀ ਚਰਚਾ ਦੀ ਪੇਸ਼ਕਸ਼ ਕੀਤੀ ਗਈ ਸੀ ।