Fri, Apr 26, 2024
Whatsapp

ਇਸ ਦੇਸ਼ ਵਿੱਚ ਖਾਣੇ ਦੀ ਪਲੇਟ ਦਾ ਮੁੱਲ ਸੁਣ ਕੇ ਉੱਡ ਜਾਣਗੇ ਹੋਸ਼

Written by  Shanker Badra -- August 25th 2018 01:24 PM
ਇਸ ਦੇਸ਼ ਵਿੱਚ ਖਾਣੇ ਦੀ ਪਲੇਟ ਦਾ ਮੁੱਲ ਸੁਣ ਕੇ ਉੱਡ ਜਾਣਗੇ ਹੋਸ਼

ਇਸ ਦੇਸ਼ ਵਿੱਚ ਖਾਣੇ ਦੀ ਪਲੇਟ ਦਾ ਮੁੱਲ ਸੁਣ ਕੇ ਉੱਡ ਜਾਣਗੇ ਹੋਸ਼

ਇਸ ਦੇਸ਼ ਵਿੱਚ ਖਾਣੇ ਦੀ ਪਲੇਟ ਦਾ ਮੁੱਲ ਸੁਣ ਕੇ ਉੱਡ ਜਾਣਗੇ ਹੋਸ਼:ਦੱਖਣੀ ਅਮਰੀਕਾ ਦੇ ਵੇਨੇਜ਼ੁਏਲਾ ਵਿੱਚ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ।ਉਥੇ ਸਾਰੀਆਂ ਹੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।ਇਨ੍ਹਾਂ ਕੀਮਤਾਂ ਨੂੰ ਪੜ੍ਹਕੇ ਤੁਹਾਨੂੰ ਸਦਮਾ ਵੀ ਲੱਗ ਸਕਦਾ ਹੈ। ਦੱਸ ਦੇਈਏ ਕਿ ਨੌਨ-ਵੈਜ ਥਾਲੀ ਇੱਕ ਕਰੋੜ ਰੁਪਏ ਵਿੱਚ ਵਿਕ ਰਹੀ ਹੈ ,ਇੱਕ ਕਿੱਲੋ ਮੀਟ 95 ਲੱਖ ਰੁਪਏ ਦਾ ਵਿਕ ਰਿਹਾ ਹੈ।ਉੱਥੇ ਹੀ ਇੱਕ ਕਿੱਲੋ ਆਲੂਆਂ ਦੀ ਕੀਮਤ 20 ਲੱਖ, ਇੱਕ ਕਿੱਲੋ ਗਾਜਰ ਦੀ ਕੀਮਤ 30 ਲੱਖ ਤੱਕ ਪਹੁੰਚ ਗਈ ਹੈ।ਦੇਸ਼ ਵਿੱਚ ਚੌਲਾਂ ਦੀ ਕੀਮਤ 25 ਲੱਖ ਪ੍ਰਤੀ ਕਿੱਲੋ ਤੇ ਪਨੀਰ 75 ਲੱਖ ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਵੇਨੇਜ਼ੁਏਲਾ ਦੀ ਕੌਮੀ ਅਸੈਂਬਲੀ ਮੁਤਾਬਕ ਮਹਿੰਗਾਈ ਕਾਰਨ 26 ਦਿਨਾਂ ਵਿੱਚ ਕੀਮਤਾਂ ਦੁੱਗਣੀਆਂ ਹੋ ਰਹੀਆਂ ਹਨ।ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਵੀਂ ਆਰਥਕ ਨੀਤੀ ਲਾਗੂ ਕਰਨੀ ਪਈ ਹੈ।ਹੁਣ ਦੇਸ਼ ਵਿੱਚ ਪੁਰਾਣੀ ਬੋਲਿਵੀਆਨੋ ਕਰੰਸੀ ਦੀ ਥਾਂ ਸੌਵਰੀਨ ਬੋਲਿਵੀਆਨੋ ਮੁਦਰਾ ਚਲਾਈ ਜਾਵੇਗੀ। -PTCNews


Top News view more...

Latest News view more...