Sat, Jun 21, 2025
Whatsapp

PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ

Reported by:  PTC News Desk  Edited by:  Shanker Badra -- February 08th 2021 12:59 PM
PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ

PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਹਨ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਪੰਜਾਬ ਦਾ ਵਤਵਾਰਾ ਹੋਇਆ ,1984 ਦੇ ਦੰਗੇ ਹੋਏ ਸਨ, ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਵੀ ਅਜਿਹਾ ਹੀ ਹੋਇਆ, ਜਿਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਿੱਖ ਭਰਾਵਾਂ ਦੇ ਮਨਾਂ ਵਿੱਚ ਗਲਤ ਚੀਜ਼ਾਂ ਭਰਨ ਵਿੱਚ ਲੱਗੇ ਹੋਏ ਹਨ, ਇਸ ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ।ਪੀਐਮ ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀ ਰੋਟੀ ਖਾਧੀ ਹੈ, ਅਸੀਂ ਸਿੱਖ ਗੁਰੂਆਂ ਦੀ ਪਰੰਪਰਾ ਦਾ ਪਾਲਣ ਕਰਦੇ ਹਾਂ। ਜਿਹੜੀ ਭਾਸ਼ਾ ਉਨ੍ਹਾਂ ਲਈ ਬੋਲੀ ਜਾਂਦੀ ਹੈ ਉਸ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ। ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ [caption id="attachment_473093" align="aligncenter" width="750"]This country is proud of every Sikh; language some people use for them will not benefit nation : PM Modi PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ[/caption] ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਕੁਝ ਸ਼ਬਦਾਂ ਤੋਂ ਬਹੁਤ ਜਾਣੂ ਹਾਂ। ਕਾਮੇ ,ਬੁੱਧੀਜੀਵੀ,ਇਨ੍ਹਾਂ ਸਾਰੇ ਸ਼ਬਦਾਂ ਤੋਂ ਜਾਣੂ ਹਨ। ਪਰ ਮੈਂ ਵੇਖਦਾ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਇਸ ਦੇਸ਼ ਵਿਚ ਇਕ ਜਮਾਤ ਪੈਦਾ ਹੋਈ ਹੈ ਅਤੇ ਉਹ ਹੈ ਅੰਦੋਲਨਜੀਵੀ । ਇਹ ਜਮਾਤ ਤੁਸੀਂ ਦੇਖੋਗੇ , ਵਕੀਲਾਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ ,ਵਿਦਿਆਥੀਆਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ , ਮਜ਼ਦੂਰਾਂ ਦਾ ਅੰਦੋਲਨ ਹੈ ,ਓਥੇ ਨਜ਼ਰ ਆਉਣਗੇ।  ਕਦੇ ਪਰਦੇ ਦੇ ਪਿੱਛੇ ,ਕਦੇ ਪਰਦੇ ਦੇ ਅੱਗੇ। ਇਹ ਪੂਰੀ ਟੋਲੀ ਹੈ ,ਜੋ ਅੰਦੋਲਨਜੀਵੀ ਹੈ। ਉਹ ਅੰਦੋਲਨ ਤੋਂ ਬਿਨਾਂ ਨਹੀਂ ਜੀ ਸਕਦੇ। ਸਾਨੂੰ ਅਜਿਹੇ ਲੋਕਾਂ ਨੂੰ ਪਛਾਣਨਾ ਹੋਵੇਗਾ। [caption id="attachment_473092" align="aligncenter" width="750"]This country is proud of every Sikh; language some people use for them will not benefit nation : PM Modi PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ[/caption] ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਹੈ ਕਿ ਐੱਮ.ਐੱਸ.ਪੀ ( MSP) ਸੀ, ਐੱਮ.ਐੱਸ.ਪੀ ਹੈ ਅਤੇ ਐੱਮ.ਐੱਸ.ਪੀ ਰਹੇਗੀ। ਮੰਡੀਆਂ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ। ਸਰਦੀਆਂ ਵਿਚ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਲਈ ਹੋਰ ਉਪਾਵਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜੇ ਅਸੀਂ ਹੁਣ ਦੇਰੀ ਕੀਤੀ ਤਾਂ ਅਸੀਂ ਕਿਸਾਨਾਂ ਨੂੰ ਹਨੇਰੇ ਵੱਲ ਧੱਕਾਂਗੇ। [caption id="attachment_473089" align="aligncenter" width="750"]This country is proud of every Sikh; language some people use for them will not benefit nation : PM Modi PM Modi in Rajya Sabha : ਪ੍ਰਧਾਨ ਮੰਤਰੀ ਨੇ ਕਿਹਾ -ਇਹ ਦੇਸ਼ ਹਰ ਸਿੱਖ ਦੇ ਲਈ ਮਾਣ ਕਰਦਾ ਹੈ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ ਰਾਜ ਸਭਾ 'ਚ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ ਪੀਐਮ ਮੋਦੀ ਨੇ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅੰਦੋਲਨਕਾਰੀਆਂ ਨੂੰ ਸਮਝਾ ਕੇ ਅੱਗੇ ਵਧਣਾ ਪਏਗਾ। ਉਨ੍ਹਾਂ ਨੇ ਕਿਹਾ ਕਿ ਗਾਲ੍ਹਾਂ ਨੂੰ ਮੇਰੇ ਖਾਤੇ ਵਿੱਚ ਜਾਣ ਦਿਓ ਪਰ ਸੁਧਾਰ ਹੋਣੇ ਚਾਹੀਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਬਜ਼ੁਰਗ ਅੰਦੋਲਨ ਵਿੱਚ ਬੈਠੇ ਹਨ, ਉਨ੍ਹਾਂ ਨੂੰ ਘਰ ਚਲੇ ਜਾਣਾ ਚਾਹੀਦਾ ਹੈ। ਅੰਦੋਲਨ ਨੂੰ ਖਤਮ ਕਰੋ ਅਤੇ ਚਰਚਾ ਨੂੰ ਅੱਗੇ ਵਧਾਉਂਦੇ ਰਹੋ। ਪੀਐਮ ਮੋਦੀ ਨੇ ਨੇ ਕਿਹਾ ਕਿ ਕਿਸਾਨਾਂ ਨਾਲ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK