ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਤੇ ਵਿਸਫੋਟਕਾਂ ਸਮੇਤ 3 ਗ੍ਰਿਫ਼ਤਾਰ

By Riya Bawa - September 23, 2021 7:09 pm


ਤਰਨ ਤਾਰਨ: ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਤਰਨ ਤਾਰਨ ਜ਼ਿਲ੍ਹੇ ਵਿੱਚ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਤੇ ਵਿਸਫੋਟਕਾਂ ਸਮੇਤ ਗ੍ਰਿਫਤਾਰ ਕੀਤਾ ਹੈ।ਤਿੰਨੇ ਜਾਣੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਤਿੰਨੇ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਸਨੀਕ ਹਨ। ਇਨ੍ਹਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਰੌਲੀ, ਕਮਲਪ੍ਰੀਤ ਸਿੰਘ ਮਾਨ ਵਾਸੀ ਵਾਰਡ 6 ਮੋਗਾ, ਕੰਵਰਪਾਲ ਸਿੰਘ ਵਾਸੀ ਗੋਵਿੰਦ ਬਸਤੀ ਵਜੋਂ ਹੋਈ ਹੈ।ਤਰਨ ਤਾਰਨ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ ਆਪਣੀ ਟੀਮ ਨਾਲ ਰਾਤ ਸਮੇਂ ਗਸ਼ਤ 'ਤੇ ਸੀ। ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਨੇੜੇ ਨਾਕੇ ਦੌਰਾਨ ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਇੱਕ ਕਾਰ ਨੂੰ ਰੋਕਿਆ। ਇਸ ਵਿੱਚ ਤਿੰਨ ਲੋਕ ਸਵਾਰ ਸੀ।

Punjab Police cracks Jalalabad motorcycle blast case; conspirator held with tiffin bomb

ਐਸਐਸਪੀ ਨੇ ਦੱਸਿਆ ਕਿ ਕਾਰ ਤੇ ਉਸ ਵਿੱਚ ਸਵਾਰ ਲੋਕਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਹਥਿਆਰ ਤੇ ਵਿਸਫੋਟਕ ਬਰਾਮਦ ਹੋਏ। ਤਿੰਨਾਂ ਦੀ ਤਲਾਸ਼ੀ ਦੌਰਾਨ ਇੱਕ 9 ਐਮਐਮ ਪਿਸਤੌਲ, 11 ਕਾਰਤੂਸ, ਇੱਕ ਵਿਦੇਸ਼ੀ ਹੈਂਡ ਗ੍ਰਨੇਡ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨਾਕੇ 'ਤੇ ਮੋਟਰਸਾਈਕਲ ਰੋਕਣਾ ਪਿਆ ਮਹਿੰਗਾ | PTC NEWS

-PTC News

adv-img
adv-img