Fri, Apr 26, 2024
Whatsapp

ਟਰੱਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ , ਸੈਰ ਕਰਨ ਸਮੇਂ ਵਾਪਰੀ ਘਟਨਾ

Written by  Kaveri Joshi -- May 07th 2020 04:30 PM
ਟਰੱਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ , ਸੈਰ ਕਰਨ ਸਮੇਂ ਵਾਪਰੀ ਘਟਨਾ

ਟਰੱਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ , ਸੈਰ ਕਰਨ ਸਮੇਂ ਵਾਪਰੀ ਘਟਨਾ

ਗੁਰਦਾਸਪੁਰ: ਟਰੱਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ , ਸੈਰ ਕਰਨ ਸਮੇਂ ਵਾਪਰੀ ਘਟਨਾ: ਕੋਰੋਨਾ ਵਾਇਰਸ ਕਰਕੇ ਜਾਰੀ ਲੌਕਡਾਊਨ 'ਚ ਵੀ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ , ਦੱਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਟਰੱਕ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ । ਨੌਸ਼ਹਿਰਾ ਮੱਝਾ ਸਿੰਘ ਦੇ ਇਕ ਮੁਹੱਲੇ ਦੀਆਂ ਰਹਿਣ ਵਾਲੀਆਂ ਉਕਤ ਔਰਤਾਂ ਸ਼ਾਮ ਨੂੰ ਸੈਰ ਕਰ ਰਹੀਆਂ ਸਨ ਅਤੇ ਇਸ ਹਾਦਸੇ ਦਾ ਸ਼ਿਕਾਰ ਬਣ ਗਈਆਂ । ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਉਸ ਵੇਲੇ ਵਾਪਰਿਆ, ਜਦੋਂ ਔਰਤਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੇ ਸਮੇਂ ਹਾਈਵੇ 'ਤੇ ਸੈਰ ਰਹੀਆਂ ਸਨ ਤਾਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਿਹਾ ਇੱਕ ਬੱਜਰੀ ਦਾ ਭਰਿਆ ਟਰੱਕ ਉਹਨਾਂ 'ਤੇ ਪਲਟ ਗਿਆ ਅਤੇ ਔਰਤਾਂ ਬੱਜਰੀ ਹੇਠ ਦੱਬੀਆਂ ਗਈਆਂ , ਜਿਸ ਉਪਰੰਤ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ । ਮ੍ਰਿਤਕ ਔਰਤਾਂ ਦੀ ਪਹਿਚਾਣ ਪਰਮਜੀਤ ਕੌਰ ( 41) , ਸਤਵੰਤ ਕੌਰ ( 43) ਅਤੇ ਰਾਜਵੰਤ ਕੌਰ (40) ਵਜੋਂ ਹੋਈ ਹੈ , ਜੋ ਕਿ ਇੱਕ ਦੂਜੇ ਦੀਆਂ ਕਰੀਬੀ ਦੱਸੀਆਂ ਜਾ ਰਹੀਆਂ ਹਨ । ਥਾਣਾ ਸੇਖਵਾਂ ਦੇ ਐੱਸ.ਐੱਚ.ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਲਾਸ਼ਾਂ ਆਪਣੇ ਕਬਜੇ 'ਚ ਲੈ ਲਈਆਂ ਹਨ ਅਤੇ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ । ਹਾਦਸੇ ਉਪਰੰਤ ਪੂਰੇ ਪਰਿਵਾਰ ਅਤੇ ਇਲਾਕੇ 'ਚ ਮਾਤਮ ਛਾਇਆ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਔਰਤਾਂ ਇਕੱਠੇ ਗੁਰੂ ਘਰ ਜਾ ਕੇ ਸੇਵਾ ਕਰਦੀਆਂ ਸਨ।


Top News view more...

Latest News view more...