Fri, Apr 26, 2024
Whatsapp

ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN

Written by  Shanker Badra -- June 29th 2020 09:39 PM -- Updated: June 29th 2020 10:03 PM
ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN

ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN

ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਭਾਰਤ ਚੀਨ ਦੇ ਤਣਾਅ ਦੇ ਚੱਲਦੇ ਅਹਿਮ ਕਦਮ ਚੁੱਕਦੇ ਹੋਏ ਚੀਨ ਦੀਆਂ 59 ਮੋਬਾਈਲ ਐਪਸ ਉੱਤੇ ਬੈਨ ਲਗਾ ਦਿੱਤਾ ਹੈ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਤੇ ਆਈ ਟੀ ਮੰਤਰਾਲੇ ਵੱਲੋਂ ਅੱਜ ਜਾਰੀ ਬਿਆਨ ਵਿੱਚ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ। ਦੇਸ਼ ਭਰ ਵਿੱਚ ਇਸ ਵੇਲੇ ਚੀਨੀ ਸਮਾਨ ਦੀ ਵਰਤੋਂ ਦੇ ਬਾਈਕਾਟ ਦੀ ਲਹਿਰ ਚੱਲ ਰਹੀ ਹੈ। ਭਾਰਤ ਸਰਕਾਰ ਨੇ ਟਿਕਟੌਕ, ਪਬਜੀ, ਯੂਸੀ, ਹੈਲੋ, ਸ਼ੇਅਰਚੈਟ, ਸ਼ੇਅਰਇਟ ਉੱਤੇ ਦੇਸ਼ ਵਿਚ ਪਾਬੰਦੀ ਲਾ ਦਿੱਤੀ ਹੈ। ਇਸਦੇ ਨਾਲ ਹੀ ਚਾਈਨਾ ਦੀਆਂ 59 ਹੋਰ ਐਪਲੀਕੇਸ਼ਨਾਂ ਨੂੰ ਵੀ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ। [caption id="attachment_414844" align="aligncenter" width="300"]Tik Tok ban in India:Government of India ban 59 Chinese apps including Tik-Tok, UC Browser ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN[/caption] ਜਿਹੜੇ ਐਪਸ ਉੱਤੇ ਪਾਬੰਦੀ ਲਾਈ ਗਈ ਹੈ ,ਉਨ੍ਹਾਂ ਵਿਚ ਖ਼ਬਰਾਂ 'ਤੇ ਮੰਨੋਰੰਜਨ ਨਾਲ ਸਬੰਧਤ ਐਪ ਸ਼ਾਮਲ ਹਨ। ਸਰਕਾਰ ਨੇ ਇਹ ਫ਼ੈਸਲਾ ਭਾਰਤ ਚੀਨ ਦੇ ਵਿੱਚਕਾਰ ਵਧਦੇ ਤਣਾਅ ਦੇ ਚੱਲਦਿਆਂ ਲਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਸਾਰੀਆਂ ਚਾਈਨੀਜ਼ ਐਪ ਨੂੰ ਭਾਰਤ ਦੀ ਏਕਤਾ, ਰੱਖਿਆ ਅਤੇ ਸੂਬਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪਬਲਿਕ ਆਰਡਰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਸੂਚਨਾ ਅਤੇ ਤਕਨੀਕ ਵਿਭਾਗ ਮੰਤਰਾਲੇ ਵੱਲੋਂ ਸੈਕਸ਼ਨ 69A ਤਹਿਤ ਚੀਨ ਦੀਆਂ 59 ਚੀਨੀ ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਨੂੰ 2009 ਦੇ ਐਕਟ ਤਹਿਤ ਬੈਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਤਕਨੀਕ ਅਤੇ ਡਿਜਿਟਲ  ਸਪੇਸ ਵਿੱਚ ਭਾਰਤ ਇੱਕ ਮੁੱਖ ਬਾਜ਼ਾਰ ਵਜੋਂ ਉਭਰ ਕੇ ਸਾਹਮਣੇ ਆਇਆ ਹੈ ਪਰ ਇਸਦੇ ਨਾਲ-ਨਾਲ 130 ਕਰੋੜ ਲੋਕਾਂ ਦੀ ਨਿੱਜਤਾਂ ਦੀ ਸੁਰੱਖਿਆ ਚਿੰਤਾ ਦਾ ਮੁੱਦਾ ਬਣਿਆ ਹੈ। -PTCNews [caption id="attachment_414843" align="aligncenter" width="710"]Tik Tok ban in India:Government of India ban 59 Chinese apps including Tik-Tok, UC Browser ਭਾਰਤ ਸਰਕਾਰ ਨੇ Tik-Tok, UC Browser ਸਮੇਤ 59 ਚੀਨੀ App ਨੂੰ ਕੀਤਾ BAN[/caption]


Top News view more...

Latest News view more...