
ਵਿਦੇਸ਼, 26 ਜੁਲਾਈ: ਚੀਨ ਦਾ ਇੱਕ ਵਿਅਕਤੀ ਪੰਜਵੀਂ ਮੰਜ਼ਿਲ ਤੋਂ ਡਿੱਗ ਰਹੀ ਦੋ ਸਾਲ ਦੀ ਬੱਚੀ ਨੂੰ ਬਚਾ ਕੇ ਲੋਕਾਂ ਦਾ ਹੀਰੋ ਬਣ ਉੱਭਰਿਆ ਹੈ, ਇਹ ਨਿੱਕੀ ਜਿਹੀ ਜਿੰਦ ਖਿੜਕੀ ਤੋਂ ਬਾਹਰ ਨਿਕਲਦੇ ਸਾਰ ਹੇਠਾਂ ਡਿੱਗ ਪਈ ਸੀ।
ਖਬਰਾਂ ਮੁਤਾਬਕ ਇਹ ਘਟਨਾ 19 ਜੁਲਾਈ ਨੂੰ ਝੇਜਿਆਂਗ ਸੂਬੇ ਦੇ ਟੋਂਗਜਿਆਂਗ ਵਿੱਚ ਵਾਪਰੀ। ਇਸ ਵੀਡੀਓ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਆਪਣੇ ਟਵਿੱਟਰ 'ਤੇ ਸਾਂਝਾ ਕੀਤਾ। ਉਸਨੇ ਵੀਡੀਓ ਨੂੰ ਕੈਪਸ਼ਨ ਦਿੱਤੀ “ਸਾਡੇ ਅਸਲ ਹੀਰੋਜ਼”।
ਟਵਿੱਟਰ 'ਤੇ ਫੁਟੇਜ 'ਚ ਦੇਖਿਆ ਜਾ ਸਕਦਾ ਕਿ ਵਿਅਕਤੀ ਸਮਾਰਟਫੋਨ 'ਤੇ ਗੱਲ ਕਰਦੇ ਹੋਏ ਇਕ ਔਰਤ ਨਾਲ ਇਮਾਰਤ ਵੱਲ ਭੱਜਦਾ। ਫਿਰ ਉਹ ਇੱਕੋ ਦਮ ਆਪਣਾ ਫੋਨ ਛੱਡ ਦਿੰਦਾ ਜਿਸ ਨਾਲ ਫੋਨ ਜ਼ਮੀਨ 'ਤੇ ਡਿੱਗ ਜਾਂਦਾ ਅਤੇ ਉਸੇ ਵੇਲੇ ਨਿੱਕੀ ਕੁੜੀ ਹੇਠਾਂ ਡਿੱਗ ਪੈਂਦੀ ਜਿਸਨੂੰ ਉਹ ਵਿਅਕਤੀ ਸਫ਼ਲਤਾਪੂਰਵਕ ਫੜ ਲੈਂਦਾ ਅਤੇ ਬੱਚੀ ਦੀ ਜਾਨ ਬਚ ਜਾਂਦੀ ਹੈ।
ਇਹ ਵੀਡੀਓ ਪਹਿਲਾਂ ਹੀ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੀ ਹੈ। ਇਸ ਵੀਡੀਓ ਨੂੰ ਇੰਟਰਨੈੱਟ 'ਤੇ 173K ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਟਵਿੱਟਰ 'ਤੇ ਬਹੁਤ ਸਾਰੇ ਲੋਕਾਂ ਨੇ ਵਿਅਕਤੀ ਦੀ ਬਹਾਦਰੀ ਦੀ ਤਾਰੀਫ ਕੀਤੀ ਹੈ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, “ਅਸਲ ਹੀਰੋ ਸਿਰਫ ਫਿਲਮਾਂ ਵਿੱਚ ਹੀ ਨਹੀਂ ਦੁਨੀਆ ਵਿੱਚ ਵੀ ਮੌਜੂਦ ਹਨ”।
ਟਵਿੱਟਰ 'ਤੇ ਇਕ ਹੋਰ ਵਿਅਕਤੀ ਨੇ ਇਹ ਕਹਿ ਕੇ ਆਦਮੀ ਦੀ ਬੁੱਧੀ ਦੀ ਸ਼ਲਾਘਾ ਕੀਤੀ, "ਉਹ ਫੋਨ 'ਤੇ ਗੱਲ ਕਰ ਰਿਹਾ ਸੀ, ਅਤੇ ਉਸਨੇ ਇਸਨੂੰ ਸੁੱਟ ਦਿੱਤਾ ਅਤੇ ਬੱਚੇ ਨੂੰ ਫੜ ਲਿਆ। ਮਨ ਅਤੇ ਸ਼ੈਲੀ ਦੀ ਸ਼ਾਨਦਾਰ ਮੌਜੂਦਗੀ, ਅਜਿਹਾ ਕਰਨਾ ਲਗਭਗ ਅਸੰਭਵ ਹੈ। ਉਹ ਅਸਲ ਜ਼ਿੰਦਗੀ ਦਾ ਹੀਰੋ ਹੈ, ਰੀਲ ਲਾਈਫ ਦਾ ਨਹੀਂ।''
ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਮੁਤਾਬਕ 31 ਸਾਲਾ ਵਿਅਕਤੀ ਦਾ ਨਾਂ ਸ਼ੇਨ ਡੋਂਗ ਹੈ। ਜਦੋਂ ਲੜਕੀ ਹਾਊਸਿੰਗ ਕੰਪਲੈਕਸ ਦੀ ਪੰਜਵੀਂ ਮੰਜ਼ਿਲ ਦੀ ਛੱਤ ਤੋਂ ਪਹਿਲੀ ਮੰਜ਼ਿਲ 'ਤੇ ਲੱਗੀ ਸਟੀਲ ਦੀ ਪਰਛੱਤੀ 'ਤੇ ਡਿੱਗੀ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਉਹ ਪਰਛੱਤੀ ਦੇ ਕਿਨਾਰੇ ਤੋਂ ਖਿਸਕ ਗਈ। ਗਨੀਮਤ ਰਹੀ ਕਿ ਸ਼ੇਨ ਡੋਂਗ ਦੀ ਫੁਰਤੀ ਸਦਕਾ ਬੱਚੀ ਦੀ ਜਾਨ ਬਚ ਗਈ।
ਹਾਸਿਲ ਜਾਣਕਾਰੀ ਮੁਤਾਬਕ ਘਟਨਾ ਵਿੱਚ ਲੜਕੀ ਦੀਆਂ ਲੱਤਾਂ ਅਤੇ ਫੇਫੜਿਆਂ ਵਿੱਚ ਸੱਟ ਲੱਗੀ ਸੀ ਪਰ ਹੁਣ ਉਸਦੀ ਸਥਿਰ ਹਾਲਤ ਸਥਿਰ ਹੈ। ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦੇ ਹੋਏ ਡੋਂਗ ਨੇ ਦੱਸਿਆ ਕਿ, “ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਵੇਰਵੇ ਯਾਦ ਨਹੀਂ ਹਨ। ਮੈਨੂੰ ਯਾਦ ਨਹੀਂ ਹੈ ਕਿ ਮੇਰੀਆਂ ਬਾਹਾਂ ਨੂੰ ਸੱਟ ਲੱਗੀ ਹੈ ਜਾਂ ਕੁਝ ਵੀ। ਉਸ ਤੱਕ ਪਹੁੰਚਣ ਦੀ ਇਹ ਕੇਵਲ ਪ੍ਰਵਿਰਤੀ ਸੀ। ”
ਇੱਥੇ ਵੀਡੀਓ ਦੇਖੋ:
Heroes among us. pic.twitter.com/PumEDocVvC
— Lijian Zhao 赵立坚 (@zlj517) July 22, 2022
ਉਸਨੇ ਅੱਗੇ ਕਿਹਾ ਕਿ ਉਹ ਬਚ ਗਈ ਕਿਉਂਕਿ ਉਹ ਪਹਿਲਾਂ ਸਟੀਲ ਦੀ ਛੱਤ 'ਤੇ ਜਾ ਡਿੱਗੀ ਤੇ ਫਿਰ ਖਿਸਕਣ ਮਗਰੋਂ ਮੇਰੀ ਬਾਹਾਂ 'ਚ ਡਿੱਗ ਪਈ।