ਮੁੱਖ ਖਬਰਾਂ

Tokyo Paralympics: ਨਿਸ਼ਾਨੇਬਾਜ਼ੀ ਵਿੱਚ ਸਿੰਘਰਾਜ ਅਧਾਨਾ ਨੇ ਜਿੱਤਿਆ ਕਾਂਸੀ ਦਾ ਤਗਮਾ

By Riya Bawa -- August 31, 2021 12:24 pm -- Updated:August 31, 2021 1:09 pm

ਟੋਕੀਓ - ਟੋਕੀਓ ਪੈਰਾਲੰਪਿਕਸ (Tokyo Paralympics) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ (India) ਦੇ ਸਿੰਘਰਾਜ ਅਧਾਨਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐੱਸ.ਐੱਚ. 1 ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀ ਸਿੰਘਰਾਜ ਅਧਾਨਾ ਨੇ ਫਾਈਨਲ ਵਿੱਚ 216.8 ਦਾ ਸਕੋਰ ਕੀਤਾ।

ਇੱਥੇ ਪੜ੍ਹੋ ਹੋਰ ਖ਼ਬਰਾਂ: ਕਰਨਾਟਕ ਵਿਚ ਵਾਪਰਿਆ ਭਿਆਨਕ ਹਾਦਸਾ, ਸੱਤ ਲੋਕਾਂ ਦੀ ਹੋਈ ਮੌਤ

ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਅਵਨੀ ਲੇਖਰਾ ਨੇ ਆਪਣੇ ਪਹਿਲੇ ਮਹਿਲਾ 10 ਮੀਟਰ ਰਾਈਫਲ ਐਸਐਸ 1 ਈਵੈਂਟ ਵਿੱਚ ਭਾਰਤ ਦਾ ਸੋਨ ਤਮਗਾ ਜਿੱਤਿਆ ਸੀ।

Image

ਗੌਰਤਲਬ ਹੈ ਕਿ ਇਹ ਤੋਂ ਪਹਿਲਾਂ ਅਵਨੀ, ਦੇਵੇਂਦਰ ਝਾਝਰੀਆ, ਸੁੰਦਰ ਸਿੰਘ ਗੁਰਜਰ ਅਤੇ ਯੋਗੇਸ਼ ਕਠੁਨੀਆ ਨੇ ਵੀ ਦੇਸ਼ ਲਈ ਮੈਡਲ ਜਿੱਤੇ ਸਨ। ਭਾਰਤ ਨੇ ਹੁਣ ਤੱਕ ਇਸ ਪੈਰਾਲਿੰਪਿਕਸ ਵਿੱਚ ਦੋ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੀ ਦੇ ਤਮਗੇ ਜਿੱਤੇ ਹਨ।

Tokyo Paralympics: 54 Paralympics athletes to represent India. Know about contingent

ਇੱਥੇ ਪੜ੍ਹੋ ਹੋਰ ਖ਼ਬਰਾਂ: ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਵਧਿਆ ਖਤਰਾ, ਰੂਸ ਨੇ ਦਿੱਤੀ ਚੇਤਾਵਨੀ

-PTC News

  • Share