ਮੁੱਖ ਖਬਰਾਂ

ਪੰਜਾਬ 'ਚ ਮਾਲਗੱਡੀਆਂ ਦੀ ਆਵਾਜਾਈ ਨੂੰ ਲੈਕੇ ਰੇਲਵੇ ਦਾ ਵੱਡਾ ਬਿਆਨ

By Jagroop Kaur -- October 29, 2020 4:40 pm -- Updated:October 29, 2020 4:40 pm

ਪੰਜਾਬ : ਬੀਤੇ ਦਿਨੀਂ ਯਾਨਿ ਕਿ 28 ਅਕਤੂਬਰ ਨੂੰ ਰੇਲਵੇ ਦਾ ਬਿਆਨ ਸਾਹਮਣੇ ਆਇਆ ਸੀ ਕਿ ਪੰਜਾਬ 'ਚ 97 ਮੱਲ ਗੱਡੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ , ਪਰ ਹੁਣ ਇੱਕ ਵਾਰ ਫਿਰ ਤੋਂ ਰੇਲਵੇ ਦਾ ਬਦਲਵਾਂ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਦੇਖਦਿਆਂ ਸੂਬੇ ਵਿਚ ਰੇਲ ਸੇਵਾਵਾਂ ਮੁਅੱਤਲ ਹੀ ਰੱਖੀਆਂ ਜਾਣਗੀਆਂ।Train services have not resumed in Punjab: Railwaysਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਭਰ ਦੇ ਕਿਸਾਨ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਇਸ ਤਹਿਤ ਉਨ੍ਹਾਂ ਵੱਲੋਂ ਰੇਲ ਰੋਕੋ ਅੰਦੋਲਨ ਵੀ ਚਲਾਇਆ ਗਿਆ ਹੈ। ਜਿਸ ਤਹਿਤ ਮਾਲ ਗੱਡੀਆਂ ਵੀ ਬੰਦ ਸੀ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਪੰਜਾਬ ਮੋਦੀ ਸਰਕਾਰ ਵੱਲੋਂ 97 ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਗੱਲ ਸਾਹਮਣੇ ਆਈ ਸੀ। ਪਰ ਹੁਣ ਰੇਲਵੇ ਨੇ ਮੁੜ ਇਨਕਾਰ ਕਰ ਦਿੱਤਾ ਹੈ।

Punjab News, Punjab Local News - Majha, Malwa, Doaba at PTC Newsਰੇਲਵੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਰੇਲ ਆਵਾਜਾਈ ਇੱਕ ਵਾਰ ਫੇਰ ਤੋਂ ਰੁਕ ਗਈ ਹੈ। ਉੱਤਰੀ ਰੇਲਵੇ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਅੰਦੋਲਨ ਪ੍ਰਭਾਵਿਤ ਸੂਬੇ ਵਿੱਚ ਰੇਲਵੇ ਦੇ ਕੰਮਕਾਜ ਬਹਾਲ ਨਹੀਂ ਕੀਤੇ ਗਏ ਹਨ।किसान नेता यशपाल मलिक बोले- कृषि अध्यादेशों से किसान के साथ ही खेती में  जुटा मजदूर भी मरेगा - Jansatta ਇਸ ਦੇ ਨਾਲ ਹੀ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਝੂਠੀਆਂ ਖ਼ਬਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਤੇ ਰੇਲ ਗੱਡੀਆਂ ਇਸ ਵੇਲੇ ਨਹੀਂ ਚੱਲ ਰਹੀਆਂ।

  • Share