Sugar Prices Hike ਖੰਡ ਦੀਆਂ ਕੀਮਤਾਂ ਚੜ੍ਹੀਆਂ ਅਸਮਨੀ! ਤਿਉਹਾਰਾਂ ਦੇ ਮੌਸਮ ਪੈ ਸਕਦੇ ਹਨ ਫਿੱਕੇ
Sugar Prices Hike: ਟਮਾਟਰ, ਪਿਆਜ਼, ਦਾਲਾਂ, ਚਾਵਲ ਤੇ ਕਣਕ ਤੋਂ ਬਾਅਦ ਹੁਣ ਖੰਡ ਵੀ ਮਹਿੰਗਾਈ ਵਧਾਉਣ ਦੀ ਤਿਆਰੀ ਕਰ ਰਹੀ ਹੈ। ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੀ ਖੰਡ ਮਹਿੰਗੀ ਹੋਣ ਲੱਗੀ ਹੈ। ਇਕ ਅੰਕੜੇ ਮੁਤਾਬਕ ਇਸ ਸਮੇਂ ਖੰਡ ਦੀ ਕੀਮਤ 6 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਬਾਜ਼ਾਰ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਸ ਦੀ ਕੀਮਤ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਦਰਅਸਲ ਇਸ ਸਾਲ ਮਾਨਸੂਨ 'ਚ ਘੱਟ ਬਾਰਿਸ਼ ਹੋਣ ਕਾਰਨ ਗੰਨੇ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ। ਜਿਸ ਕਾਰਨ ਖੰਡ ਦਾ ਉਤਪਾਦਨ ਘਟ ਰਿਹਾ ਹੈ ਅਤੇ ਕੀਮਤਾਂ ਪਹਿਲਾਂ ਹੀ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਕਾਰਨ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਜੇਕਰ ਖੰਡ ਦੀਆਂ ਕੀਮਤਾਂ 'ਚ ਵਾਧੇ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲੇ ਤਿਉਹਾਰਾਂ 'ਚ ਮਹਿੰਗੀ ਖੰਡ ਮਿਠਾਈ ਦੀ ਮਿਠਾਸ ਨੂੰ ਘਟਾ ਸਕਦੀ ਹੈ।
ਇੱਕ ਅੰਕੜੇ ਦੇ ਅਨੁਸਾਰ, ਪ੍ਰਚੂਨ ਬਾਜ਼ਾਰ ਵਿੱਚ ਖੰਡ ਦੀ ਕੀਮਤ 1 ਜਨਵਰੀ 2023 ਨੂੰ 41.45 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 1 ਜੁਲਾਈ ਨੂੰ ਵਧ ਕੇ 42.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਅਤੇ ਹੁਣ ਇਹ ਔਸਤਨ 43.42 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਜੇਕਰ ਖੰਡ ਦੀਆਂ ਕੀਮਤਾਂ 'ਚ ਵਾਧੇ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਮਠਿਆਈਆਂ ਸਮੇਤ ਹੋਰ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਗੰਨੇ ਦੀ ਪੈਦਾਵਾਰ ਘਟਣ ਕਾਰਨ ਖੰਡ ਮਿੱਲਾਂ ਦੇ ਮਾਲਕ ਵੀ ਚਿੰਤਤ ਹਨ। ਗੰਨੇ ਦੀ ਘਾਟ ਕਾਰਨ ਖੰਡ ਮਿੱਲਾਂ ਦਾ ਉਤਪਾਦਨ ਘਟਿਆ ਹੈ। ਇਕ ਅੰਕੜੇ ਮੁਤਾਬਕ ਖੰਡ ਦਾ ਉਤਪਾਦਨ 3.3 ਫੀਸਦੀ ਘਟਿਆ ਹੈ। ਅਜਿਹੇ 'ਚ ਖੰਡ ਮਿੱਲਾਂ ਹੁਣ ਪਹਿਲਾਂ ਵਾਲੇ ਰੇਟ 'ਤੇ ਖੰਡ ਵੇਚਣ ਲਈ ਤਿਆਰ ਨਹੀਂ ਹਨ।
ਤੁਹਾਨੂੰ ਦੱਸ ਦੇਈਏ ਕਿ ਮੁੱਖ ਗੰਨਾ ਉਤਪਾਦਕ ਰਾਜ ਕਰਨਾਟਕ ਅਤੇ ਮਹਾਰਾਸ਼ਟਰ ਘੱਟ ਬਾਰਿਸ਼ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਹ ਦੇਸ਼ ਵਿੱਚ ਖੰਡ ਦੇ ਕੁੱਲ ਉਤਪਾਦਨ ਦਾ ਅੱਧਾ ਹਿੱਸਾ ਹੈ।
ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਖੰਡ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਕੇਂਦਰ ਸਰਕਾਰ ਇਸ ਦੇ ਨਿਰਯਾਤ 'ਤੇ ਵੀ ਰੋਕ ਲਗਾ ਸਕਦੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਣਕ ਅਤੇ ਚੌਲਾਂ ਦੀ ਬਰਾਮਦ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਸੱਤ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਰਕਾਰ ਖੰਡ ਦੇ ਨਿਰਯਾਤ 'ਤੇ ਪਾਬੰਦੀ ਲਗਾਏਗੀ।
- PTC NEWS