ਮੁੱਖ ਖਬਰਾਂ

ਤ੍ਰਿਪੁਰਾ 'ਚ ਸੜਕ ਹਾਦਸੇ 'ਚ 4 ਭਾਜਪਾ ਆਗੂਆਂ ਦੀ ਹੋਈ ਮੌਤ, ਚੋਣ ਰੈਲੀ ਤੋਂ ਪਰਤ ਰਹੇ ਸਨ ਘਰ 

By Shanker Badra -- March 27, 2021 5:53 pm

ਤ੍ਰਿਪੁਰਾ : ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲੇ ਵਿਚ ਇਕ ਵਾਹਨ ਦੇ ਪਲਟ ਜਾਣ ਕਾਰਨ 3 ਔਰਤਾਂ ਸਣੇ ਚਾਰ ਭਾਜਪਾ ਨੇਤਾਵਾਂ ਦੀ ਮੌਤ ਹੋ ਗਈ ਹੈਅਤੇ ਅੱਠ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਵਿਪਲਬ ਕੁਮਾਰ ਦੇਬ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਾਣਿਕ ਸਾਹ ਨੇ ਘਟਨਾ ਉੱਤੇ ਆਪਣਾ ਸੋਗ ਵਿਅਕਤ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

Tripura : 4 BJP Workers Killed,8 Injured In Road Accident Returning From CM's Rally ਤ੍ਰਿਪੁਰਾ 'ਚ ਸੜਕ ਹਾਦਸੇ 'ਚ 4 ਭਾਜਪਾ ਆਗੂਆਂ ਦੀ ਹੋਈ ਮੌਤ, ਚੋਣ ਰੈਲੀ ਤੋਂ ਪਰਤ ਰਹੇ ਸਨ ਘਰ

ਇਸ ਦੌਰਾਨ ਇੱਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਹੋਰ ਕਰਮਚਾਰੀਆਂ ਨਾਲ ਤਿੰਨ ਮਹਿਲਾ ਅਤੇ ਇਕ ਪੁਰਸ਼ ਮੈਕਸੀ ਟਰੱਕ ਵਿਚ ਸਵਾਰ ਹੋਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਉਦੋਂ ਅਚਾਨਕ ਕੰਟਰੋਲ ਤੋਂ ਬਾਹਰ ਹੋਣ ਕਾਰਣ ਗੱਡੀ ਪਲਟ ਗਈ।

Tripura : 4 BJP Workers Killed,8 Injured In Road Accident Returning From CM's Rally ਤ੍ਰਿਪੁਰਾ 'ਚ ਸੜਕ ਹਾਦਸੇ 'ਚ 4 ਭਾਜਪਾ ਆਗੂਆਂ ਦੀ ਹੋਈ ਮੌਤ, ਚੋਣ ਰੈਲੀ ਤੋਂ ਪਰਤ ਰਹੇ ਸਨ ਘਰ

ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲੇ ਵਿਚ ਇੱਕ ਸੜਕ ਹਾਦਸੇ ਵਿੱਚ ਭਾਜਪਾ ਦੇ ਚਾਰ ਆਗੂ ਮਾਰੇ ਗਏ, ਜਦੋਂ ਕਿ 8 ਭਾਜਪਾ ਨੇਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਬੁਰੀ ਤਰ੍ਹਾਂ ਜ਼ਖਮੀ ਹੋਏ ਭਾਜਪਾ ਨੇਤਾਵਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Tripura : 4 BJP Workers Killed,8 Injured In Road Accident Returning From CM's Rally ਤ੍ਰਿਪੁਰਾ 'ਚ ਸੜਕ ਹਾਦਸੇ 'ਚ 4 ਭਾਜਪਾ ਆਗੂਆਂ ਦੀ ਹੋਈ ਮੌਤ, ਚੋਣ ਰੈਲੀ ਤੋਂ ਪਰਤ ਰਹੇ ਸਨ ਘਰ

ਮ੍ਰਿਤਕ ਉਰਵਸ਼ੀ ਕੰਨਿਆ ਜਮਾਤਿਆ (45), ਮਮਤਾ ਰਾਣੀ ਜਮਾਤਿਆ (26), ਰਚਨਾ ਦੇਵੀ ਜਮਾਤਿਆ (30) ਅਤੇ ਗਹਿਨ ਕੁਮਾਰ ਜਮਾਤਿਆ (65) ਹੋਰ ਭਾਜਪਾ ਕਰਮਚਾਰੀਆਂ ਨਾਲ 6 ਅਪ੍ਰੈਲ ਨੂੰ ਤ੍ਰਿਪੁਰਾ ਜਨਜਾਤੀ ਖੇਤਰ ਨਿੱਜੀ ਜ਼ਿਲਾ ਪਰਿਸ਼ਦ ਦੀ ਚੋਣ ਦੇ ਸੰਬੰਧ ਵਿਚ ਆਯੋਜਿਤ ਇਕ ਜਨਤਕ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਨਤੂਨ ਬਾਜ਼ਾਰ ਵਿਚ ਆਪਣੇ ਘਰ ਪਰਤ ਰਹੇ ਸਨ।

-PTCNews

  • Share