Sat, Apr 27, 2024
Whatsapp

ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਮਾਰੀਆਂ ਗੋਲੀਆਂ, ਪਰਸ ਖੋਹ ਕੇ ਹੋਏ ਫਰਾਰ

Written by  Jashan A -- February 20th 2020 07:35 PM
ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਮਾਰੀਆਂ ਗੋਲੀਆਂ, ਪਰਸ ਖੋਹ ਕੇ ਹੋਏ ਫਰਾਰ

ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਮਾਰੀਆਂ ਗੋਲੀਆਂ, ਪਰਸ ਖੋਹ ਕੇ ਹੋਏ ਫਰਾਰ

ਪੱਟੀ: ਪੰਜਾਬ 'ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਇਹਨਾਂ ਘਟਨਾਵਾਂ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਪੱਟੀ ਤੋਂ ਸਾਹਮਣੇ ਆਇਆ ਹੈ, ਜਿਥੇ 4 ਅਣਪਛਾਤੇ ਵਿਅਕਤੀਆਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਅਤੇ ਉਸਦਾ ਪਰਸ, ਨਕਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਪੱਟੀ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹੋਰ ਪੜ੍ਹੋ: ਜੇਕਰ ਰਜਾਈ 'ਚ ਬੈਠੇ ਤੁਹਾਡੇ ਹੱਥ-ਪੈਰ ਨਹੀਂ ਹੋ ਪਾਉਂਦੇ ਨਿੱਘੇ ਤਾਂ ਵਰਤੋਂ ਇਹ ਘਰੇਲੂ ਨੁਸਖੇ ਜ਼ਖਮੀ ਡਰਾਈਵਰ ਮੁਤਾਬਕ ਲੁਟੇਰੇ ਉਸ ਕੋਲੋਂ ਪਰਸ ਖੋਹ ਕੇ ਲੈ ਗਏ, ਜਿਸ 'ਚ 3500 ਰੁਪਏ ਨਕਦ, ਪੈਨ ਕਾਰਡ, ਆਧਾਰ ਕਾਰਡ ਅਤੇ ਲਾਇਸੈਂਸ ਮੌਜੂਦ ਸੀ। ਉਧਰ ਇਸ ਘਟਨਾ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। -PTC News  


Top News view more...

Latest News view more...