Fri, Apr 26, 2024
Whatsapp

ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀ ਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ

Written by  Shanker Badra -- January 12th 2021 12:43 PM -- Updated: January 12th 2021 12:45 PM
ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀ ਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ

ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀ ਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਕੈਬਨਿਟ ਮੰਤਰੀ ਨਵਦੀਪ ਬੈਂਸ ਨੇ ਅਸਤੀਫ਼ਾ ਦੇ ਦਿੱਤਾ ਹੈ। ਨਵਦੀਪ ਬੈਂਸ ਨੇ ਮੁੜ ਨਾ ਚੋਣ ਲੜਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਅਸਤੀਫਾ ਦੇਣ ਬਾਰੇ ਕੋਈ ਕਾਰਨ ਨਹੀਂ ਦੱਸਿਆ। ਨਵਦੀਪ ਬੈਂਸ ਦੇ ਇਸ ਅਸਤੀਫ਼ੇ ਤੋਂ ਬਾਅਦ ਕੈਨੇਡਾ ਵਿਚ ਵਸਦਾ ਪੰਜਾਬੀ ਭਾਈਚਾਰਾ ਨਵਦੀਪ ਬੈਂਸ ਦੇ ਅਸਤੀਫ਼ੇ ਕਾਰਨ ਇੱਕਦਮ ਹੈਰਾਨ ਹੋ ਗਿਆ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ [caption id="attachment_465432" align="aligncenter" width="275"]Trudeau to shuffle ministers as Navdeep Bains leaves cabinet ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ[/caption] ਦਰਅਸਲ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਰਕਾਰ ਵਿਚ ਫੇਰਬਦਲ ਕਰਨ ਦਾ ਵਿਚਾਰ ਕਰ ਰਹੇ ਹਨ ਤੇ ਇਹ ਫੇਰਬਦਲ ਜਲਦੀ ਹੀ ਹੋ ਸਕਦਾ ਹੈ। ਆਉਂਦੇ ਦਿਨਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਜਾ ਰਹੇ ਮੰਤਰੀ ਮੰਡਲ ਬਦਲਾਅ ਵਿਚ ਓਂਟਾਰੀਓ ਤੋਂ ਸੰਸਦ ਮੈਂਬਰ ਅਤੇ ਮੰਤਰੀ ਨਵਦੀਪ ਬੈਂਸ ਕੈਬਨਿਟ ਤੋਂ ਬਾਹਰ ਹੋਣਗੇ। ਇਸ ਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ। [caption id="attachment_465431" align="aligncenter" width="300"]Trudeau to shuffle ministers as Navdeep Bains leaves cabinet ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ[/caption] ਸੂਤਰਾਂ ਮੁਤਾਬਕ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫ੍ਰਾਂਸੋਆਇਸ-ਫਿਲਿਪ ਸ਼ੈਂਪੇਨ ਨਵਦੀਪ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਵਿਦੇਸ਼ ਮਾਮਲਿਆਂ ਵਿਚ ਚਲੇ ਜਾਣਗੇ। ਉਮਰ ਐਲਘਬਰਾ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ਵਿਚ ਤਰੱਕੀ ਦਿੱਤੀ ਜਾਏਗੀ।ਬੈਂਸ ਫਿਲਹਾਲ ਮਿਸੀਸਾਗਾ-ਮਾਲਟਨ ਦੀ ਓਨਟਾਰੀਓ ਦੀ ਸੰਸਦ ਮੈਂਬਰ ਸੀਟ ਉੱਤੇ ਬਣੇ ਰਹਿਣਗੇ। [caption id="attachment_465430" align="aligncenter" width="284"]Trudeau to shuffle ministers as Navdeep Bains leaves cabinet ਜਸਟਿਨ ਟਰੂਡੋ ਦੀ ਕੈਬਨਿਟ 'ਚੋਂ ਬਾਹਰ ਹੋਣਗੇ ਕੈਬਨਿਟ ਮੰਤਰੀਨਵਦੀਪ ਬੈਂਸ, ਨਹੀਂ ਲੜਨਗੇ ਅਗਲੀ ਚੋਣ[/caption] ਨਵਦੀਪ ਬੈਂਸ ਦੇ ਕੈਬਨਿਟ ਛੱਡਣ ਅਤੇ ਚੋਣ ਨਾ ਲੜਣ ਪਿੱਛੇ ਕੀ ਕਾਰਨ ਹਨ, ਹਾਲੇ ਤੱਕ ਸਪੱਸ਼ਟ ਨਹੀਂ ਹਨ। ਜਦੋਂ ਕਿ ਨਵਦੀਪ ਬੈਂਸ ਨੂੰ ਜਸਟਿਨ ਟਰੂਡੋ ਤੋਂ ਬਾਅਦ ਕੈਬਨਿਟ ਵਿਚ ਕਾਫੀ ਤਾਕਤਵਰ ਆਗੂ ਸਮਝਿਆ ਜਾਂਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖ ਭਾਈਚਾਰੇ ਵਿੱਚ ਨਵਦੀਪ ਬੈਂਸ ਕਾਫੀ ਤਾਕਤਵਰ ਆਗੂ ਸਮਝੇ ਜਾਂਦੇ ਰਹੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਕੈਬਨਿਟ ਤੋਂ ਬਾਹਰ ਹੋਣਾ ਤੇ ਚੋਣ ਨਾ ਲੜਨ ਦੀ ਗੱਲ ਬਹੁਤ ਸਾਰੇ ਸਵਾਲਾਂ ਵੱਲ ਇਸ਼ਾਰਾ ਕਰ ਰਹੀ ਹੈ। -PTCNews


  • Tags

Top News view more...

Latest News view more...