ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ ‘ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ

TV Actress Sejal Sharma suicide in Mumbai
ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ 'ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ  

ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ ‘ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ:ਮੁੰਬਈ : ਦਿਲ ਤੋਂ ਹੈਪੀ ਹੈ ਜੀ’ ਫੇਮਸ ਟੀਵੀ ਅਦਾਕਾਰਾਸੇਜਲ ਸ਼ਰਮਾ ਨੇ ਮੁੰਬਈ ਦੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ। ਸੇਜਲ ਸ਼ਰਮਾ ਉਦੇਪੁਰ (ਰਾਜਸਥਾਨ) ਦੀ ਜੰਮਪਲ਼ ਸੀ। ਉਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਦੇਪੁਰ ਪੁੱਜ ਚੁੱਕੀ ਹੈ ਅਤੇ ਉਸ ਦਾ ਅੰਤਿਮ ਸਸਕਾਰ ਉਦੇਪੁਰ ’ਚ ਹੀ ਹੋਵੇਗਾ। ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ।

TV Actress Sejal Sharma suicide in Mumbai
ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ ‘ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ

ਉਸਨੇਸੁਸਾਈਡ ਨੋਟ ਵਿੱਚ ਖੁਦਕੁਸ਼ੀ ਦੇ ਕਾਰਨਾਂ ਨੂੰ ਡਿਪਰੈਸ਼ਨ ਦੱਸਿਆ ਹੈ। ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪ੍ਰਸ਼ੰਸਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਉਸ ਦੇ ਨਾਮ’ ‘ਤੇ ਬਣੇ ਅਕਾਊਂਟ ‘ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਨਾਮ ਨਾਲ ਮਿਲਦੀ-ਜੁਲਦੀ ਇਕ ਹੋਰ ਅਭਿਨੇਤਰੀ ਸੇਜ਼ਲ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਇਸ ਅਭਿਨੇਤਰੀ ਨੂੰ ਸੋਸ਼ਲ ਮੀਡੀਆ ‘ਤੇ ਸਪਸ਼ਟੀਕਰਨ ਦੇਣਾ ਪਿਆ ਹੈ।

TV Actress Sejal Sharma suicide in Mumbai
ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ ‘ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ

ਸੇਜਲ ਉਂਝ ਤਾਂ ਵੀਵੋ ਫ਼ੋਨ ਦੇ ਇਸ਼ਤਿਹਾਰ ’ਚ ਸੁਪਰ ਸਟਾਰ ਆਮਿਰ ਖ਼ਾਨ ਨਾਲ ਵੀ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਸ਼ੋਹਰਤ ਸਟਾਰ ਪਲੱਸ ਦੇ ਲੜੀਵਾਰ ‘ਦਿਲ ਤੋ ਹੈਪੀ ਹੈ ਜੀ’ ਤੋਂ ਮਿਲੀ ਸੀ। ਸੇਜਲ ਸ਼ਰਮਾ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਤਿੰਨ ਕੁ ਵਰ੍ਹੇ ਪਹਿਲਾਂ ਫ਼ਿਲਮ ਨਗਰੀ ਮੁੰਬਈ ਆ ਗਈ ਸੀ। ਮੁੰਬਈ ਦੀ ਫ਼ਿਲਮ ਤੇ ਟੀਵੀ ਕਲਕਾਰਾਂ ਦੀ ਦੁਨੀਆ ਹਾਲੇ ਪ੍ਰਸਿੱਧ ਅਦਾਕਾਰ ਕੁਸ਼ਲ ਪੰਜਾਬੀ ਦੀ ਖ਼ੁਦਕੁਸ਼ੀ ਦੀ ਘਟਨਾ ਨੂੰ ਭੁਲਾ ਵੀ ਨਹੀਂ ਸਕੀ ਸੀ ਕਿ ਹੁਣ ਸੇਜਲ ਸ਼ਰਮਾ ਦੀ ਖ਼ੁਦਕੁਸ਼ੀ ਦੀ ਖ਼ਬਰ ਆ ਗਈ ਹੈ।

TV Actress Sejal Sharma suicide in Mumbai
ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਘਰ ‘ਚ ਕੀਤੀ ਖ਼ੁਦਕੁਸ਼ੀ ,ਪ੍ਰਸ਼ੰਸਕ ਵੀ ਹੈਰਾਨ

ਇਸ ਘਟਨਾ ਤੋਂ ਬਾਅਦ ਮੁੰਬਈ ਦੀ ਮੀਰਾ ਰੋਡ ਦਾ ਪੂਰਾ ਇਲਾਕਾ ਹੈਰਾਨ ਤੇ ਪਰੇਸ਼ਾਨ ਹੈ ,ਕਿਉਂਕਿ  ਜ਼ਿਆਦਾਤਰ ਟੀਵੀ ਕਲਾਕਾਰ ਇਸੇ ਇਲਾਕੇ ’ਚ ਹੀ ਰਹਿੰਦੇ ਹਨ। ਸੇਜਲ ਸ਼ਰਮਾ ਇਸ ਵੇਲੇ ਮੀਰਾ ਰੋਡ ਉੱਤੇ ਰਾਇਲ ਨੈਸਟ ਸੁਸਾਇਟੀ ’ਚ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ। ਉਸ ਨੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਹ ਨਿਜੀ ਕਾਰਨਾਂ ਕਰ ਕੇ ਅਜਿਹਾ ਕਦਮ ਚੁੱਕ ਰਹੀ ਹੈ।
-PTCNews