ਟਵਿੱਟਰ ਨੇ ਕੀਤਾ ਵੱਡਾ ਐਲਾਨ, ਹੁਣ ਟਵਿੱਟਰ ਦੇ ਕਰਮਚਾਰੀ ਹਮੇਸ਼ਾ ਲਈ ਕਰਨਗੇ ਵਰਕ ਫਰਾਮ ਹੋਮ

Twitter to allow employees to work from home permanently
ਟਵਿੱਟਰ ਨੇ ਕੀਤਾ ਵੱਡਾ ਐਲਾਨ, ਹੁਣ ਟਵਿੱਟਰ ਦੇ ਕਰਮਚਾਰੀ ਹਮੇਸ਼ਾ ਲਈ ਕਰਨਗੇ ਵਰਕ ਫਰਾਮ ਹੋਮ

ਟਵਿੱਟਰ ਨੇ ਕੀਤਾ ਵੱਡਾ ਐਲਾਨ, ਹੁਣ ਟਵਿੱਟਰ ਦੇ ਕਰਮਚਾਰੀ ਹਮੇਸ਼ਾ ਲਈ ਕਰਨਗੇ ਵਰਕ ਫਰਾਮ ਹੋਮ:ਨਿਊਯਾਰਕ : ਟਵਿੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਤੰਬਰ ਤੋਂ ਪਹਿਲਾਂ ਆਪਣਾ ਦਫਤਰ ਨਹੀਂ ਖੋਲ੍ਹਣਗੇ। ਇਸਦੇ ਨਾਲ ਟਵਿੱਟਰ ਨੇ ਇੱਕ ਵੱਡਾ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਖਤਮ ਹੋਣ ਦੇ ਬਾਅਦ ਵੀ ਇਸਦੇ ਬਹੁਤ ਸਾਰੇ ਕਰਮਚਾਰੀ ਸਦਾ ਲਈ ‘ਘਰ ਤੋਂ ਕੰਮ’ ਕੰਮ ਕਰਨਗੇ।

ਟਵਿੱਟਰ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ “ਜੇ ਸਾਡੇ ਕਰਮਚਾਰੀ ਘਰ ਤੋਂ ਕੰਮ ਕਰਨ ਦੀ ਸਥਿਤੀ ਵਿਚ ਹਨ ਅਤੇ ਉਹ ਸਦਾ ਲਈ ਇਹ ਕਰਨਾ ਚਾਹੁੰਦੇ ਹਨ ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਟਵਿੱਟਰ ਦੇ ਇੱਕ ਬੁਲਾਰੇ ਨੇ ਕਿਹਾ, “ਅਸੀਂ ਤੁਰੰਤ ਹਰਕਤ ਵਿੱਚ ਆਏ ਅਤੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਹੈ।

ਇਸ ਦੇ ਨਾਲ ਹੀ ਕਿਤੇ ਵੀ ਕੰਮ ਕਰਨ ਦੇ ਸਮਰੱਥ ਵਰਕ ਫਰਾਮ ਹੋਮ ਨੂੰ ਸਮਰਥਨ ਦਿੱਤਾ ਹੈ। ਟਵਿੱਟਰ ਨੇ ਕਿਹਾ, “ਪਿਛਲੇ ਮਹੀਨਿਆਂ ਵਿੱਚ ਇਹ ਸਾਬਤ ਹੋਇਆ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਇਸ ਲਈ ਜੇ ਸਾਡੇ ਕਰਮਚਾਰੀ ਅਜਿਹੀ ਸਥਿਤੀ ਵਿੱਚ ਹਨ ਕਿ ਉਹ ਘਰੋਂ ਕੰਮ ਕਰ ਸਕਣ ਅਤੇ ਉਹ ਸਦਾ ਲਈ ਇਹ ਕਰਨਾ ਚਾਹੁੰਦੇ ਹਨ ਤਾਂ ਅਸੀਂ ਇਸ ਨੂੰ ਹੋਣ ਦੇਵਾਂਗੇ।

ਟਵਿੱਟਰ ਨੇ ਕਿਹਾ ਕਿ ਜੇ ਹਾਲਾਤਾਂ ਨੇ ਇਸ ਦੀ ਇਜਾਜ਼ਤ ਦਿੱਤੀ ਤਾਂ ਉਹ ਹੌਲੀ -ਹੌਲੀ ਆਪਣੇ ਕਿਸੇ ਵੀ ਦਫਤਰ ਨੂੰ ਪੂਰੀ ਦੇਖਭਾਲ ਅਤੇ ਸਾਵਧਾਨੀ ਨਾਲ ਇੱਕ -ਇੱਕ ਖੌਲ੍ਹਣਗੇ। ਟਵਿੱਟਰ ਦੇ ਬੁਲਾਰੇ ਅਨੁਸਾਰ “ਇਹ ਸਾਡਾ ਆਪਣਾ ਫੈਸਲਾ ਹੋਵੇਗਾ ਕਿ ਦਫਤਰਾਂ ਨੂੰ ਕਦੋਂ ਖੋਲ੍ਹਣਾ ਹੈ। ਜੇ ਸਾਡੇ ਕਰਮਚਾਰੀ ਵਾਪਸ ਆਉਂਦੇ ਹਨ ਤਾਂ ਅਸੀਂ ਉਥੇ ਹੋਵਾਂਗੇ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰੇ ਹੋਏ ਹਨ ਤੇ ਇਸ ਦਾ ਪ੍ਰਕੋਪ ਝੱਲ ਰਹੇ ਦੇਸ਼ਾਂ ਨੇ ਜ਼ਰੂਰੀ ਦਫਤਰੀ ਕੰਮ ਘਰਾਂ ਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਗੂਗਲ ਅਤੇ ਫੇਸਬੁੱਕ ਐਲਾਨ ਕਰ ਚੁਕੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਦੇ ਬਹੁਤੇ ਕਰਮਚਾਰੀ ਘਰੋਂ ਕੰਮ ਕਰਨਗੇ।
-PTCNews