ਮੁੱਖ ਖਬਰਾਂ

ਅਖੌਤੀ ਨਿਹੰਗਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਵੱਢੇ ਗੁੱਟ, ਜਾਣੋ ਪੂਰਾ ਮਾਮਲਾ

By Jagroop Kaur -- March 21, 2021 5:17 pm -- Updated:March 21, 2021 5:43 pm

ਭਿੱਖੀਵਿੰਡ ਵਿਖੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਮਾਹੌਲ ਉਸ ਵੇਲੇ ਸਨਸਨੀ ਭਰਿਆ ਹੋ ਗਿਆ ਜਦ ਪੁਲੀਸ ਮੁਲਾਜ਼ਮ ਸਰਬਜੀਤ ਸਿੰਘ ਦੇ ਭੋਗ ਮੌਕੇ ਪੁੱਜੇ ਐੱਸਐੱਚਓ ਨਰਿੰਦਰ ਸਿੰਘ ਖੇਮਕਰਨ,ਐੱਸਐੱਚਓ ਬਲਵਿੰਦਰ ਸਿੰਘ ਵਲਟੋਹਾ ਦੋਵਾਂ ਤੇ 2 ਨਿਹੰਗਾਂ ਵਲੋਂ ਹਮਲਾ ਕੀਤਾ ਗਿਆ ਹਮਲਾ ਦੋਵੇ ਐੱਸਐੱਚਓ ਗੰਭੀਰ ਜ਼ਖਮੀ ਅੰਮ੍ਰਿਤਸਰ ਰੈਫਰ ਕਰ ਦਿੱਤਾ।  

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਉਥੇ ਹੀ ਇਸ ਵਾਰਦਾਤ 'ਚ ਅੰਜਾਮ ਦੇਣ ਵਾਲੇ ਦੋਹਾਂ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਐਨਕਾਊਂਟਰ ਕਰ ਦਿੱਤਾ। ਇਸ ਤੋਂ ਪਹਿਲਾਂ ਦੋਹਾਂ ਨਿਹੰਗਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲਿਸ ‘ਤੇ ਹਮਲਾ ਕਰ ਦਿੱਤਾ ,ਜਿਸ ਵਿਚ ਐੱਸਐੱਚਓ ਨਰਿੰਦਰ ਸਿੰਘ ਅਤੇ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਢੇ ਗਏ ।

Read more : 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ  

ਜਦੋਂ ਉਨ੍ਹਾਂ ਡੀਐਸਪੀ ਰਾਜਬੀਰ ਸਿੰਘ ਹਮਲਾ ਕੀਤਾ ਤਾਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋਹਾਂ ਨਿਹੰਗਾਂ ਦੀ ਮੌਕੇ ‘ਤੇ ਮੌਤ ਹੋ ਗਈ ।ਐੱਸਐੱਸਪੀ ਤਰਨਤਾਰਨ ਘਟਨਾ ਸਥਾਨ ‘ਤੇ ਮੌਕੇ ‘ਤੇ ਪਹੁੰਚੇ ਅਤੇ ਦੋਹਾਂ ਐਸ ਐਚ ਓ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ ਪੁਲੀਸ ਮੁਲਾਜ਼ਮ ਸਰਬਜੀਤ ਸਿੰਘ ਦੇ ਭੋਗ ਮੌਕੇ ਪੁੱਜੇ ਸਨ ਜਿਥੇ ਇਹ ਵਾਰਦਾਤ ਹੋਈ। ਹੁਣ ਪੁਲਿਸ ਵੱਲੋਂ ਅਗਲੀ ਪੜਤਾਲ ਕੀਤੀ ਜਾ ਰਹੀ ਹੈ।

  • Share