Tue, Jul 8, 2025
Whatsapp

ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ

Reported by:  PTC News Desk  Edited by:  Baljit Singh -- June 14th 2021 02:38 PM
ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ

ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਦੇ ਖਰਖੌਦਾ ਥਾਣਾ ਖੇਤਰ ਦੇ ਹਾਜੀਪੁਰ ਪਿੰਡ ਵਿਚ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ’ਚ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਬ੍ਰਜੇਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਹਾਜੀਪੁਰ ਪਿੰਡ ਵਿਚ ਰਹਿਣ ਵਾਲੇ ਰਾਸ਼ਿਦ ਅਤੇ ਕੁੱਲੂ ਗੁਆਂਢੀ ਹਨ ਅਤੇ ਸਵੇਰੇ ਰਾਸ਼ਿਦ ਦੇ ਛੋਟੇ ਭਰਾ ਅਤੇ ਦੋਸ਼ੀ ਕੁੱਲੂ ਦੇ ਬੇਟੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪੜੋ ਹੋਰ ਖਬਰਾਂ: ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ ਪੁਲਸ ਮੁਤਾਬਕ ਇਸ ਦੌਰਾਨ ਦੋਹਾਂ ਪਰਿਵਾਰਾਂ ਦੇ ਲੋਕ ਉੱਥੇ ਪਹੁੰਚ ਗਏ ਅਤੇ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਪਿੰਡ ਵਾਸੀਆਂ ਮੁਤਾਬਕ ਦੋਹਾਂ ਪੱਖਾਂ ਵਲੋਂ ਇਕ-ਦੂਜੇ ’ਤੇ ਪਥਰਾਅ ਕੀਤਾ ਗਿਆ ਅਤੇ ਗੋਲੀਬਾਰੀ ਵੀ ਕੀਤੀ ਗਈ। ਇਸ ਦੌਰਾਨ ਇਕ ਗੋਲੀ ਰਾਸ਼ਿਦ (28) ਦੀ ਛਾਤੀ ’ਚ ਲੱਗੀ। ਬ੍ਰਜੇਸ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਗੰਭੀਰ ਰੂਪ ਨਾਲ ਜ਼ਖਮੀ ਰਾਸ਼ਿਦ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੜੋ ਹੋਰ ਖਬਰਾਂ: ਦੇਖਦੇ ਹੀ ਦੇਖਦੇ ਜ਼ਮੀਨ ‘ਚ ਸਮਾ ਗਈ ਕਾਰ,ਦੇਖੋ ਵਾਇਰਲ ਵੀਡੀਓ ਰਾਸ਼ਿਦ ਧਿਰ ਨੇ ਕੁੱਲੂ ਧਿਰ ’ਤੇ ਕਤਲ ਦਾ ਦੋਸ਼ ਲਾਇਆ ਹੈ ਅਤੇ ਘਟਨਾ ਤੋਂ ਬਾਅਦ ਦੋਸ਼ੀ ਧਿਰ ਦੇ ਲੋਕ ਪਿੰਡ ’ਚੋਂ ਫਰਾਰ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੌਰਾਨ ਗੋਲੀਬਾਰੀ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਗੋਲੀਬਾਰੀ ਦੀ ਗੱਲ ਆਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਕਿਸੇ ਧਿਰ ਵਲੋਂ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਪੁਲਸ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਪੜੋ ਹੋਰ ਖਬਰਾਂ: ਆਗਰਾ : 180 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ -PTC News


Top News view more...

Latest News view more...

PTC NETWORK
PTC NETWORK