ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ

Unemployed PTI Teachers Union Punjab protest in Sangrur
ਬੇਰੁਜ਼ਗਾਰ ਪੀ.ਟੀ.ਆਈਂ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ  

ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ:ਸੰਗਰੂਰ : ਬੇਰੁਜ਼ਗਾਰ ਪੀ.ਟੀ.ਆਈਂ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਦੀ ਅਗਵਾਈ ਹੇਠ ਆਪਣੀਆਂ ਪੋਸਟਾਂ ਦੀਆਂ ਮੰਗਾਂ ਨੂੰ ਲੈ ਸਿਟੀ ਪਾਰਕ ( ਬੀ.ਐੱਨ. ਐੱਸ ਪਾਰਕ) ਵਿਖੇ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲ ਮਟੋਲ ਖਿਲਾਫ਼ ਰੋਸ਼ ਪ੍ਰਦਰਸ਼ਨ ਕਰਕੇ ਬਰਨਾਲਾ ਕੈਂਚੀਆਂ ਤੱਕ ਰੋਸ ਮਾਰਚ ਕਰਕੇ ਚੱਕਾ ਜਾਮ ਕੀਤਾ ਗਿਆ।  ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਮਿਤੀ 08/10/2020 ਨੂੰ ਸਾਡੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕਿ੍ਸਨ ਕੁਮਾਰ  ਨਾਲ ਪੈਨਲ ਮੀਟਿੰਗ ਕੀਤੀ ਗਈ ਸੀ।

Unemployed PTI Teachers Union Punjab protest in Sangrur
ਬੇਰੁਜ਼ਗਾਰ ਪੀ.ਟੀ.ਆਈਂ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਜਿਸ ਵਿੱਚ ਯੂਨੀਅਨ ਨੂੰ ਦੋ ਮਹੀਨਿਆਂ ਤੱਕ ਪੋਸਟਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਯੂਨੀਅਨ ਦੇ ਆਗੂ ਸਾਥੀਆਂ ਵੱਲੋਂ ਮਿਤੀ 25/10/2020 ਨੂੰ ਚੰਡੀਗੜ੍ਹ ਵਿਖੇ ਪੋਸਟਾਂ ਦੀ ਹੋਈ ਕਾਰਵਾਈ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਅਧਿਕਾਰੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਮਿਤੀ 18/11/2020 ਨੂੰ ਦੁਬਾਰਾ ਫਿਰ ਚੰਡੀਗੜ੍ਹ ਵਿਖੇ ਜਾਣਕਾਰੀ ਲਈ ਐਪਲੀਕੇਸ਼ਨ ਦਿੱਤੀ ਗਈ ਪਰ ਹਾਲੇ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਸਾਡੀ ਯੂਨੀਅਨ ਦੇ ਸਾਥੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ

Unemployed PTI Teachers Union Punjab protest in Sangrur
ਬੇਰੁਜ਼ਗਾਰ ਪੀ.ਟੀ.ਆਈਂ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਦੱਸਣਯੋਗ ਗੱਲ ਇਹ ਹੈ ਕਿ ਸਾਡੀ ਮੰਗ ਪ੍ਰਾਇਮਰੀ ਸਕੂਲਾਂ ਵਿੱਚ ਪੀਟੀਆਈਂ ਅਧਿਆਪਕ ਰੱਖਣ ਬਾਰੇ ਹੈ , ਜੋ ਅੱਜ ਸਮੇਂ ਦੀ ਮੰਗ ਹੈ। ਨਸ਼ਿਆਂ ਨੂੰ ਖੇਡਾਂ ਦੁਆਰਾ ਹੀ ਰੁਕਿਆ ਜਾ ਸਕਦਾ ਹੈ। ਅੱਜ ਅਸੀਂ ਇਹ ਹੀ ਨਾਅਰਾ ਲੈ ਕੇ ਨਿਕਲੇ ਆ ਕਿ ਜਾਂ ਤਾਂ ਸਾਨੂੰ ਰੁਜ਼ਗਾਰ ਦਿਉ ਜਾਂ ਫਿਰ ਗੋਲੀ ਮਾਰ ਦਿਉ। ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਦਿਤੇ ਜਾਣਗੇ।  ਅਸੀਂ ਇਸੇ ਤਰ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹਾਂਗੇ ਅਤੇ ਜੋ ਅਧਿਆਪਕਾਂ ਨਾਲ ਪੋਸਟਾਂ ਸਬੰਧੀ ਟਾਲ ਮਟੋਲ ਕੀਤੀ ਜਾ ਰਹੀ ਹੈ, ਉਸਦੀ ਘੋਰ ਨਿੰਦਿਆ ਕਰਦੇ ਰਹਾਂਗੇ।

Unemployed PTI Teachers Union Punjab protest in Sangrur
ਬੇਰੁਜ਼ਗਾਰ ਪੀ.ਟੀ.ਆਈਂ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਖੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀ.ਟੀ.ਐੱਫ. ਪੰਜਾਬ  ਪੀ.ਟੀ.ਆਈ. ਸਮੇਤ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਨੂੰ ਭਰਨ ਲਈ ਸੰਘਰਸ਼ ਕਰ ਰਹੀ ਹੈ ਅਤੇ ਸੰਘਰਸ਼ ਕਰਦੇ ਸਮੁੱਚੇ ਬੇਰੁਜ਼ਗਾਰਾਂ ਅਤੇ ਜੱਥੇਬੰਦੀਆਂ ਦਾ ਡੱਟ ਕੇ ਸਾਥ ਦੇ ਰਹੀ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸਕੱਤਰ ਅਮਨਦੀਪ ਕੰਬੋਜ, ਕੁਲਵੰਤ ਸਿੰਘ,  ਅਵਤਾਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਕੌਰ, ਅਮਨਦੀਪ ਕੌਰ, ਮਲਕੀਤ ਕੌਰ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਕਿਸਾਨ ਯੂਨੀਅਨ ਗੁਰਵਿੰਦਰ ਸਿੰਘ ਬਡਰੁੱਖਾਂ, ਗੁਰਜੰਟ ਸਿੰਘ ਆਦਿ ਨੇ ਵੀ ਪੀ ਟੀ ਆਈ ਅਧਿਆਪਕ ਯੂਨੀਅਨ ਦਾ ਸਮਰਥਨ ਕੀਤਾ।
-PTCNews