ਹੋਰ ਖਬਰਾਂ

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੀ ਭੁੱਖ ਹੜਤਾਲ ਡਰਾਮੇਬਾਜ਼ੀ ਕਰਾਰ

By Shanker Badra -- December 23, 2020 6:12 pm -- Updated:Feb 15, 2021

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੀ ਭੁੱਖ ਹੜਤਾਲ ਡਰਾਮੇਬਾਜ਼ੀ ਕਰਾਰ:ਸੰਗਰੂਰ : ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕਿਸਾਨ ਦਿਵਸ ਮੌਕੇ ਕੀਤੀ ਭੁੱਖ-ਹੜਤਾਲ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਇਹ ਉਹੀ ਸਿੱਖਿਆ ਮੰਤਰੀ ਸਿੰਗਲਾ ਹਨ, ਜਿਹਨਾਂ ਦੀ ਕੋਠੀ ਸਾਹਮਣੇ ਦਰਜਨਾਂ ਵਾਰ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਡਾਂਗਾਂ ਵਰ੍ਹਾਈਆਂ ਗਈਆਂ ਹਨ।

Unemployed teachers Told Political hypocrisy to Vijay Inder Singla hunger strike in Sangrur ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੀ ਭੁੱਖ ਹੜਤਾਲ ਡਰਾਮੇਬਾਜ਼ੀ ਕਰਾਰ

ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਸੰਗਰੂਰ ਸ਼ਹਿਰ 'ਚ 6 ਮਹੀਨੇ ਪੱਕਾ ਧਰਨਾ ਲਾ ਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਨਹੀਂ ਸੀ ਲਈ। ਢਿੱਲਵਾਂ ਨੇ ਕਿਹਾ ਕਿ ਸਿੰਗਲਾ ਜਿਹੜੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਲਈ ਭੁੱਖ-ਹੜਤਾਲ ਦਾ ਡਰਾਮਾ ਕਰ ਰਹੇ ਹਨ, ਉਹਨਾਂ ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਦੇ ਰੁਜ਼ਗਾਰ ਦੀ ਫ਼ਿਕਰ ਕਰਨ। ਪੰਜਾਬ ਦੀ ਕਾਂਗਰਸ ਦੇ 3 ਸਾਲਾਂ 'ਚ ਸਿੱਖਿਆ ਮੰਤਰੀ ਸਿੰਗਲਾ ਹੁਣ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਨਹੀਂ ਕਰਵਾ ਸਕੇ।

Unemployed teachers Told Political hypocrisy to Vijay Inder Singla hunger strike in Sangrur ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੀ ਭੁੱਖ ਹੜਤਾਲ ਡਰਾਮੇਬਾਜ਼ੀ ਕਰਾਰ

ਕੇਂਦਰ ਸਰਕਾਰ ਦੀ ਚਿੱਠੀ ਦਾ ਜਵਾਬ ਚਿੱਠੀ ਨਾਲ ਦੇਣਗੇ ਕਿਸਾਨ , ਮੀਟਿੰਗ 'ਚ ਲਿਆ ਇਹ ਫ਼ੈਸਲਾ

ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਕਿਸਾਨ-ਲਹਿਰ ਦਾ ਸਮਰਥਨ ਕਰਦੇ ਹਨ ਪਰ ਪੰਜਾਬ 'ਚ ਘਰ-ਘਰ ਨੌਕਰੀ ਦਾ ਵਾਅਦਾ ਦੇ ਕੇ ਸੱਤਾ 'ਤੇ ਕਾਬਜ਼ ਹੋਏ ਨੇਤਾਵਾਂ ਨੂੰ ਆਪਣੀ ਕਾਰਗੁਜ਼ਾਰੀ ਦੀ ਪੜਚੋਲ ਲੋਕਾਂ 'ਚ ਆ ਕੇ ਕਰਨ ਦਾ ਸੱਦਾ ਦਿੰਦੇ ਹਨ।  ਢਿੱਲਵਾਂ ਨੇ ਕਿਹਾ ਕਿ 1991 'ਚ ਨਰਸਿੰਮ੍ਹਾ ਰਾਓ ਦੀ ਕਾਂਗਰਸ ਸਰਕਾਰ ਵੇਲ਼ੇ ਤੋਂ ਦੇਸ਼ ਭਰ 'ਚ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਹਨ, ਇਸ ਕਰਕੇ ਖੇਤੀ-ਸੈਕਟਰ 'ਚ ਨਵੇਂ ਕਾਨੂੰਨ ਲੈ ਕੇ ਆਉਣ ਵਾਲੀ ਭਾਜਪਾ ਵਾਂਗ ਕਾਂਗਰਸ ਅਤੇ ਹੋਰ ਪਾਰਟੀਆਂ ਵੀ ਬਰਾਬਰ ਦੀਆਂ ਜਿੰਮੇਵਾਰ ਹਨ।
-PTCNews