adv-img
ਮੁੱਖ ਖਬਰਾਂ

ਅਨੋਖਾ ਪ੍ਰਦਰਸ਼ਨ: ਭਗਵੰਤ ਮਾਨ, ਇੰਦਰਬੀਰ ਨਿੱਜਰ ਤੇ ਕੇਜਰੀਵਾਲ ਦੇ ਫੂਕੇ ਪੁਤਲੇ, ਸਰਕਾਰ ਖਿਲਾਫ਼ ਨਾਅਰੇਬਾਜ਼ੀ

By Pardeep Singh -- October 5th 2022 04:18 PM -- Updated: October 5th 2022 06:15 PM

ਅੰਮ੍ਰਿਤਸਰ: ਪ੍ਰਾਪਰਟੀ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਹੈ। ਸੂਬੇ ਵਿੱਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਪਰਟੀ ਕਾਰੋਬਾਰੀਆ ਦੀ ਮੁਸ਼ਕਿਲਾਂ ਪ੍ਰਤੀ ਹੁਣ ਤੱਕ ਕੋਈ ਵੀ ਗੰਭੀਰਤਾ ਨਾਲ ਕਦਮ ਨਹੀਂ ਚੁੱਕਿਆ ਜਿਸ ਕਾਰਨ ਆਮ ਲੋਕਾਂ ਨੂੰ ਐਨ.ਉ.ਸੀ ਅਤੇ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧੇ ਕਾਰਨ ਲੁੱਟ ਅਤੇ ਖੱਜਲਖੁਆਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਰਕਾਰ ਦੇ ਸਬੰਧਿਤ ਕੈਬਨਿਟ ਮੰਤਰੀਆਂ ਨੇ ਸਿਵਾਏ ਝੂਠੇ ਲਾਰੇ ਅਤੇ ਸਮਾਂ ਲੰਘਾਉਣ ਤੋਂ ਕੋਈ ਕੋਈ ਵੀ ਸਾਰਥਿਕ ਹੱਲ ਨਹੀਂ ਕੱਢਿਆ।ਐਸੋਸੀਏਸ਼ਨ ਦੇ ਆਗੂ ਹਰਪਾਲ ਪੰਨੂ ਸੁਰਿੰਦਰ ਗੋਗਾ ਅਤੇ ਸੰਜੀਵ ਰਾਮਪਾਲ ਨੇ ਦੱਸਿਆ ਕਿ ਸਰਕਾਰ ਦੇ ਇਸ ਨਾਕਾਰਾਤਮਕ ਰਵੱਈਏ ਨੇ ਪ੍ਰਾਪਰਟੀ ਕਾਰੋਬਾਰੀਆਂ ਦੇ ਮਨਾਂ ਵਿੱਚ ਵੱਡਾ ਵਿਰੋਧ ਪੈਦਾ ਕੀਤਾ ਹੈ ਇਸ ਦੇ ਵਜੋਂ ਹੀ ਆਮ ਆਦਮੀ ਪਾਰਟੀ ਦੇ ਹੁਕਮਰਾਨ ਕੇਂਦਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕਲ ਬਾਡੀ ਮੰਤਰੀ ਡਾ.ਇੰਦਰਬੀਰ ਨਿੱਜਰ ਦੇ ਪੁਤਲੇ ਫੂਕੇ। ਐਸੋਸੀਏਸ਼ਨ ਦੇ ਮੈਂਬਰ ਕੰਪਨੀ ਬਾਗ ਮਹਾਤਮਾ ਗਾਂਧੀ ਜੀ ਦੇ ਬੁੱਤ ਕੋਲ ਇਕੱਤਰ ਹੋ ਕੇ ਪੁਤਲਿਆਂ ਨੂੰ ਨਾਲ ਲੈ ਕੇ ਸ਼ਾਂਤ ਮਈ ਪੈਦਲ ਮਾਰਚ ਕਰਦੇ ਹੋਏ ਹਾਲ ਗੇਟ ਪਹੁੰਚ ਕੇ ਇਹਨਾਂ ਨੂੰ ਅਗਨੀ ਭੇਟ ਕੀਤਾ ਗਿਆ ਹੈ।

ਰਿਪੋਰਟ-ਮਨਿੰਦਰ ਸਿੰਘ ਮੌਂਗਾ


ਇਹ ਵੀ ਪੜ੍ਹੋ:ਅਰੁਣਾਚਲ ਪ੍ਰਦੇਸ਼ ''ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਪਾਇਲਟ ਦੀ ਮੌਤ-PTC News

  • Share