ਉਨਾਓ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ MLA ਕੁਲਦੀਪ ਸੇਂਗਰ ਨੂੰ ਅਦਾਲਤ ਅੱਜ ਸੁਣਾ ਸਕਦੀ ਹੈ ਸਜ਼ਾ

Unnao Case: Misdeeds Accused Mla Kuldeep Singh Sengar Against court Can hear sentence
ਉਨਾਓ ਜ਼ਬਰ ਜਨਾਹ ਮਾਮਲੇ 'ਚ ਦੋਸ਼ੀ MLAਕੁਲਦੀਪ ਸੇਂਗਰ ਨੂੰ ਅਦਾਲਤ ਅੱਜ ਸੁਣਾ ਸਕਦੀ ਹੈ ਸਜ਼ਾ 

ਉਨਾਓ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ MLA ਕੁਲਦੀਪ ਸੇਂਗਰ ਨੂੰ ਅਦਾਲਤ ਅੱਜ ਸੁਣਾ ਸਕਦੀ ਹੈ ਸਜ਼ਾ:ਨਵੀਂ ਦਿੱਲੀ : ਉਨਾਓ ਦੇ ਬਹੁ–ਚਰਚਿਤ ਅਗ਼ਵਾ ਤੇ ਜ਼ਬਰ ਜਨਾਹ ਮਾਮਲੇ ’ਚ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਸਜ਼ਾ ਸੁਣਾਈ ਜਾ ਸਕਦੀ ਹੈ। ਤੀਸ ਹਜ਼ਾਰੀ ਕੋਰਟ ਨੇ ਉਸ ਨੂੰ ਸੋਮਵਾਰ ਨੂੰ ਹੀ ਇਸ ਮਾਮਲੇ ’ਚ ਦੋਸ਼ੀ ਐਲਾਨ ਦਿੱਤਾ ਸੀ।ਇਸ ਦੇ ਨਾਲ ਹੀ ਅਦਾਲਤ ਨੇ ਸੁਣਵਾਈ ਦੌਰਾਨ ਸੀਬੀਆਈ ਨੂੰ ਵੀ ਫਟਕਾਰ ਲਗਾਈ ਕਿਉਂਕਿ ਸੀਬੀਆਈ ਵੱਲੋਂ ਚਾਰਜਸ਼ੀਟ ਵਿੱਚ ਦੇਰੀ ਕੀਤੀ ਸੀ।

Unnao Case: Misdeeds Accused Mla Kuldeep Singh Sengar Against court Can hear sentence
ਉਨਾਓ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ MLAਕੁਲਦੀਪ ਸੇਂਗਰ ਨੂੰ ਅਦਾਲਤ ਅੱਜ ਸੁਣਾ ਸਕਦੀ ਹੈ ਸਜ਼ਾ

ਦੱਸਿਆ ਜਾਂਦਾ ਹੈ ਕਿ ਮੁਲਜ਼ਮ ਸੇਂਗਰ ਵਿਰੁੱਧ ਅਪਰਾਧ ਸਿੱਧ ਹੋ ਜਾਣ ’ਤੇ ਦੋਸ਼ੀ ਨੂੰ ਘੱਟੋ–ਘੱਟ 7 ਸਾਲ ਤੇ ਵੱਧ ਤੋਂ ਵੱਧ 10 ਸਾਲ ਦੀ ਸਖ਼ਤ ਸਜ਼ਾ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਕਈ ਮਾਮਲਿਆਂ ’ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਰਥਿਕ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਮੁਲਜ਼ਮ ਸੇਂਗਰ ਨੂੰ ਅਪਰਾਧਿਕ ਸਾਜ਼ਿਸ਼ ਰਚਣ, ਅਗ਼ਵਾ, ਵਿਆਹ ਲਈ ਔਰਤ ਨੂੰ ਅਗ਼ਵਾ ਕਰ ਕੇ ਉਸ ਉੱਤੇ ਤਸ਼ੱਦਦ ਢਾਹੁਣ, ਉਸ ਨਾਲ ਬਲਾਤਕਾਰ ਕਰਨ ਤੇ ਹੋਰ ਧਾਰਾਵਾਂ ਦੇ ਨਾਲ–ਨਾਲ POCSO ਅਧੀਨ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅੱਜ ਮੁਲਜ਼ਮ ਸੇਂਗਰ ਦੀ ਸਜ਼ਾ ਉੱਤੇ ਬਹਿਸ ਹੋਵੇਗੀ।

Unnao Case: Misdeeds Accused Mla Kuldeep Singh Sengar Against court Can hear sentence
ਉਨਾਓ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ MLAਕੁਲਦੀਪ ਸੇਂਗਰ ਨੂੰ ਅਦਾਲਤ ਅੱਜ ਸੁਣਾ ਸਕਦੀ ਹੈ ਸਜ਼ਾ

ਦੱਸ ਦੇਈਏ ਕਿ ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ’ਚ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜ਼ਬਰ -ਜਨਾਹ ਕਰਨ ਦਾ ਦੋਸ਼ ਹੈ। ਇਸ ਮਾਮਲੇ ’ਚ ਪੀੜਤ ਲੜਕੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਖ਼ਾਸ ਅਦਾਲਤ ਲਾਈ ਗਈ ਸੀ। ਇਸ ਦੌਰਾਨ ਵਿਸ਼ੇਸ਼ ਅਦਾਲਤ ਨੇ ਬੀਤੀ 9 ਅਗਸਤ ਨੂੰ ਸੇਂਗਰ ਤੇ ਹੋਰ ਮੁਲਜ਼ਮਾਂ ਉੱਤੇ ਮੁਕੱਦਮਾ ਚਲਾਉਣ ਲਈ ਦੋਸ਼ ਆਇਦ ਕੀਤੇ ਸਨ। ਇਸ ਦੇ ਇਲਾਵਾ ਜ਼ਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਵਿਧਾਇਕ ਉੱਤੇ ਪੀੜਤ ਕੁੜੀ ਦੇ ਪਿਤਾ ਦਾ ਕਤਲ ਕਰਵਾਉਣ ਦਾ ਵੀ ਇਲਜ਼ਾਮ ਹੈ।
-PTCNews