ਮੁੱਖ ਖਬਰਾਂ

ਕੀ SP-RLD ਵਿਚਾਲੇ ਗਠਜੋੜ 'ਤੇ ਬਣ ਗਈ ਸਹਿਮਤੀ ? ਅਖਿਲੇਸ਼ ਅਤੇ ਜਯੰਤ ਨੇ ਟਵੀਟ ਕੀਤੀ ਤਸਵੀਰ

By Shanker Badra -- November 23, 2021 7:11 pm -- Updated:Feb 15, 2021

ਨਵੀਂ ਦਿੱਲੀ : ਯੂਪੀ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ (SP) ਅਤੇ ਰਾਸ਼ਟਰੀ ਲੋਕ ਦਲ (Rashtriya Lok Dal) ਵਿਚਾਲੇ ਗਠਜੋੜ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਆਰਐਲਡੀ ਮੁਖੀ ਚੌਧਰੀ ਜਯੰਤ ਸਿੰਘ ਨੇ ਵੀ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਉਹ ਸਪਾ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰਨਗੇ। ਹੁਣ ਆਰਐਲਡੀ ਮੁਖੀ ਜਯੰਤ ਨੇ ਅੱਜ ਲਖਨਊ ਪਹੁੰਚ ਕੇ ਸਪਾ ਸੁਪਰੀਮੋ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਹੈ।

ਕੀ SP-RLD ਵਿਚਾਲੇ ਗਠਜੋੜ 'ਤੇ ਬਣ ਗਈ ਸਹਿਮਤੀ ? ਅਖਿਲੇਸ਼ ਅਤੇ ਜਯੰਤ ਨੇ ਟਵੀਟ ਕੀਤੀ ਤਸਵੀਰ

ਸੂਤਰਾਂ ਮੁਤਾਬਕ ਸਪਾ ਅਤੇ ਆਰਐਲਡੀ ਵਿੱਚ ਸੀਟਾਂ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਆਰਐਲਡੀ 36 ਸੀਟਾਂ 'ਤੇ ਚੋਣ ਲੜੇਗੀ ਅਤੇ ਆਰਐਲਡੀ 50 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਸਪਾ 30 ਤੋਂ 32 ਸੀਟਾਂ ਦੇਣ ਲਈ ਤਿਆਰ ਸੀ। ਸੂਤਰਾਂ ਦੀ ਮੰਨੀਏ ਤਾਂ ਜਯੰਤ ਅਤੇ ਅਖਿਲੇਸ਼ ਵਿਚਾਲੇ ਗੱਲਬਾਤ ਦਾ ਇਕ ਹੋਰ ਦੌਰ ਹੋਵੇਗਾ। ਇਸ ਤੋਂ ਬਾਅਦ ਦੋਵੇਂ ਨੇਤਾ ਪ੍ਰੈੱਸ ਕਾਨਫਰੰਸ ਕਰਕੇ ਗਠਜੋੜ ਦਾ ਐਲਾਨ ਕਰ ਸਕਦੇ ਹਨ।

ਕੀ SP-RLD ਵਿਚਾਲੇ ਗਠਜੋੜ 'ਤੇ ਬਣ ਗਈ ਸਹਿਮਤੀ ? ਅਖਿਲੇਸ਼ ਅਤੇ ਜਯੰਤ ਨੇ ਟਵੀਟ ਕੀਤੀ ਤਸਵੀਰ

ਆਰਐਲਡੀ ਮੁਖੀ ਜਯੰਤ ਅਤੇ ਅਖਿਲੇਸ਼ ਨੇ ਸਪਾ ਸੁਪਰੀਮੋ ਦੇ ਘਰ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਤਸਵੀਰ ਨੂੰ ਟਵੀਟ ਕਰਦੇ ਹੋਏ ਜਯੰਤ ਨੇ ਲਿਖਿਆ- ਵਧਦੇ ਕਦਮ। ਸਪਾ ਸੁਪਰੀਮੋ ਨੂੰ ਮਿਲਣ ਤੋਂ ਬਾਅਦ ਜਯੰਤ ਦਿੱਲੀ ਪਰਤ ਗਏ ਹਨ। ਸੂਤਰਾਂ ਮੁਤਾਬਕ ਜਯੰਤ ਨੇ ਅਖਿਲੇਸ਼ ਦੇ ਸਾਹਮਣੇ ਆਰਐਲਡੀ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਮੰਗ ਰੱਖੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਪਾ ਦੇ ਕਰੀਬ ਅੱਧੀ ਦਰਜਨ ਆਗੂ ਆਰਐਲਡੀ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਸਕਦੇ ਹਨ।

ਕੀ SP-RLD ਵਿਚਾਲੇ ਗਠਜੋੜ 'ਤੇ ਬਣ ਗਈ ਸਹਿਮਤੀ ? ਅਖਿਲੇਸ਼ ਅਤੇ ਜਯੰਤ ਨੇ ਟਵੀਟ ਕੀਤੀ ਤਸਵੀਰ

ਮਹੱਤਵਪੂਰਨ ਗੱਲ ਇਹ ਹੈ ਕਿ ਸੀਟਾਂ ਨੂੰ ਲੈ ਕੇ ਆਰਐਲਡੀ ਅਤੇ ਸਪਾ ਵਿਚਾਲੇ ਤਕਰਾਰ ਸੀ। ਦੋਵਾਂ ਪਾਰਟੀਆਂ ਵਿਚਾਲੇ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਕਈ ਸੀਟਾਂ ਅਜਿਹੀਆਂ ਸਨ, ਜਿਨ੍ਹਾਂ 'ਤੇ ਦੋਵਾਂ ਪਾਰਟੀਆਂ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਸੀ। ਇਸ ਖਿੱਚੋਤਾਣ ਕਾਰਨ ਗਠਜੋੜ ਦਾ ਅਧਿਕਾਰਤ ਐਲਾਨ ਵੀ ਲਟਕਦਾ ਜਾ ਰਿਹਾ ਸੀ। ਹੁਣ ਜਯੰਤ ਨੇ ਟਵੀਟ ਕਰਕੇ ਸੰਕੇਤ ਦਿੱਤੇ ਹਨ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਵਾਹਨ ਸਕਾਰਾਤਮਕ ਢੰਗ ਨਾਲ ਅੱਗੇ ਵਧਿਆ ਹੈ।
-PTCNews