Wed, Jun 18, 2025
Whatsapp

UP & GOA EXIT POLL 2022: ਯੋਗੀ ਬਣਨਗੇ ਮੁੱਖ ਮੰਤਰੀ ਜਾਂ ਅਖਿਲੇਸ਼ ਮਾਰਨਗੇ ਬਾਜ਼ੀ

Reported by:  PTC News Desk  Edited by:  Jasmeet Singh -- March 07th 2022 07:08 PM -- Updated: March 07th 2022 08:03 PM
UP & GOA EXIT POLL 2022: ਯੋਗੀ ਬਣਨਗੇ ਮੁੱਖ ਮੰਤਰੀ ਜਾਂ ਅਖਿਲੇਸ਼ ਮਾਰਨਗੇ ਬਾਜ਼ੀ

UP & GOA EXIT POLL 2022: ਯੋਗੀ ਬਣਨਗੇ ਮੁੱਖ ਮੰਤਰੀ ਜਾਂ ਅਖਿਲੇਸ਼ ਮਾਰਨਗੇ ਬਾਜ਼ੀ

UP & GOA EXIT POLL 2022: ਉੱਤਰ ਪ੍ਰਦੇਸ਼ ਅਤੇ ਗੋਆ ਚੋਣਾਂ ਲਈ ਵੱਖ-ਵੱਖ Exit Poll ਜਾਰੀ ਕੀਤੇ ਗਏ ਹਨ, ਜਿਵੇਂ ਹੀ ਸੱਤਵੇਂ ਅਤੇ ਆਖਰੀ ਪੜਾਅ ਦੀਆਂ ਵੋਟਾਂ ਦੀ ਗਿਣਤੀ ਖਤਮ ਹੋਈ, ਐਗਜ਼ਿਟ ਪੋਲ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਵੈਸੇ ਇਸ ਸਵਾਲ ਦਾ ਜਵਾਬ 10 ਮਾਰਚ ਨੂੰ ਉਦੋਂ ਮਿਲੇਗਾ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਤਾਜ਼ਾ ਅਪਡੇਟਸ ਹੇਠ ਲਿਖੇ ਅਨੁਸਾਰ ਹਨ:






UTTAR PRADESH & GOA EXIT POLLS 2022:



(ਚੇਤਾਵਨੀ  - ਐਗਜ਼ਿਟ ਪੋਲ ਅਕਸਰ ਗਲਤ ਸਾਬਿਤ ਹੁੰਦੇ ਹਨ।)



UTTAR PRADESH...



INDIA TV - ਇੰਡੀਆ ਟੀਵੀ ਦੇ ਐਗਜ਼ਿਟ ਪੋਲ ਵਿੱਚ, ਯੂਪੀ ਵਿੱਚ ਬੀਜੇਪੀ ਗਠਜੋੜ 'ਚ ਭਾਜਪਾ ਗਠਜੋੜ ਨੂੰ 211-225 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਪਾ ਗਠਜੋੜ ਨੂੰ 146-160 ਸੀਟਾਂ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬਸਪਾ ਨੂੰ 14 ਤੋਂ 24 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ ਸਿਰਫ਼ 4 ਤੋਂ 6 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।



ETG RESEARCH - ਉੱਤਰ ਪ੍ਰਦੇਸ਼ ਚੋਣਾਂ ਦੇ ਸੰਬੰਧ ਵਿੱਚ ਜ਼ਿਆਦਾਤਰ ਐਗਜ਼ਿਟ ਪੋਲ ਵਿੱਚ, ਭਾਜਪਾ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਈਟੀਜੀ ਰਿਸਰਚ ਵੱਲੋਂ ਜਾਰੀ ਐਗਜ਼ਿਟ ਪੋਲ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਈਟੀਜੀ ਰਿਸਰਚ ਦੇ ਐਗਜ਼ਿਟ ਪੋਲ ਮੁਤਾਬਕ ਯੂਪੀ ਵਿੱਚ ਭਾਜਪਾ ਨੂੰ 230-245 ਸੀਟਾਂ ਮਿਲ ਸਕਦੀਆਂ ਹਨ, ਜਦੋਂਕਿ ਸਪਾ ਨੂੰ 150-165 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਯੂਪੀ ਵਿੱਚ ਬਸਪਾ ਦੇ ਖਾਤੇ ਵਿੱਚ 5-10 ਅਤੇ ਕਾਂਗਰਸ ਦੇ ਖਾਤੇ ਵਿੱਚ 2 ਤੋਂ 6 ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਹਨ। ਹੋਰਨਾਂ ਨੂੰ 2 ਤੋਂ 6 ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਐਗਜ਼ਿਟ ਪੋਲ ਹੈ। ਇਸਦੇ ਨਤੀਜੇ ਅਨੁਮਾਨਾਂ 'ਤੇ ਅਧਾਰਤ ਹਨ ਅਸਲ ਨਤੀਜੇ 10 ਮਾਰਚ ਨੂੰ ਆਉਣਗੇ।



MATRIZE POLL - ਯੂਪੀ ਚੋਣਾਂ ਦੇ ਅੰਕੜਿਆਂ ਵਿੱਚ ਭਾਜਪਾ ਨੂੰ 262-277, SP ਨੂੰ 119-134, ਬਸਪਾ ਨੂੰ 7-15 ਅਤੇ INC ਨੂੰ 3-8 ਸੀਟ ਸ਼ੇਅਰ ਦੱਸਿਆ ਹੈ 



JAN KI BAAT - ਐਗਜ਼ਿਟ ਪੋਲ ਮੁਤਾਬਕ ਯੂਪੀ 'ਚ ਭਾਜਪਾ ਨੂੰ 222-260 ਸੀਟਾਂ ਮਿਲ ਸਕਦੀਆਂ ਹਨ। ਉਨ੍ਹਾਂ ਮੁਤਾਬਕ ਭਾਜਪਾ ਨੂੰ 222-260, SP ਨੂੰ 135-165, ਬਸਪਾ ਨੂੰ 4-9, INC ਨੂੰ 1-3 ਅਤੇ ਹੋਰਾਂ ਨੂੰ 3-4 ਸੀਟਾਂ ਵੰਡੀਆਂ ਹਨ।



P-MARK: ਉੱਤਰ ਪ੍ਰਦੇਸ਼ ਲਈ ਪੀ-ਮਾਰਕ ਐਗਜ਼ਿਟ ਪੋਲ ਭਾਜਪਾ ਨੂੰ 240, SP ਨੂੰ 140, ਬਸਪਾ ਨੂੰ 17 ਤੇ INC ਨੂੰ 04 ਸੀਟਾਂ ਦੇ ਰਿਹਾ ਹੈ।



ABP NEWS - ਐਗਜ਼ਿਟ ਪੋਲ ਅਨੁਸਾਰ ਗੋਆ ਵਿੱਚ ਭਾਜਪਾ ਨੂੰ 33%, ਕਾਂਗਰਸ ਨੂੰ 30%, ਆਪ ਨੂੰ 14%, TMC-MGP ਨੂੰ 11%, ਹੋਰ ਨੂੰ 12% ਵੋਟ ਸ਼ੇਅਰ ਦਿੱਤੇ ਹਨ।



REPUBLIC TV - ਰਿਪਬਲਿਕ ਟੀਵੀ ਦੇ ਐਗਜ਼ਿਟ ਪੋਲ ਨੇ ਭਾਜਪਾ ਨੂੰ ਬਹੁਮਤ ਦਿੱਤਾ ਹੈ। ਰਿਪਬਲਿਕ ਟੀਵੀ ਨੇ ਮੈਟ੍ਰਿਜ਼ ਦੇ ਨਾਲ ਐਗਜ਼ਿਟ ਪੋਲ ਡਾਟਾ ਵੀ ਜਾਰੀ ਕੀਤਾ ਹੈ। ਉਨ੍ਹਾਂ ਯੂਪੀ ਵਿੱਚ ਭਾਜਪਾ ਗਠਜੋੜ ਨੂੰ 262 ਤੋਂ 277 ਸੀਟਾਂ ਮਿਲਣ ਦਾ ਅਨੁਮਾਨ ਹੈ। ਯਾਨੀ ਯੋਗੀ ਆਦਿਤਿਆਨਾਥ ਸਰਕਾਰ ਨੂੰ ਬਚਾਉਣ 'ਚ ਕਾਮਯਾਬ ਹੋਣਗੇ। ਸਪਾ ਗਠਜੋੜ ਨੂੰ 119-134 ਸੀਟਾਂ ਮਿਲਣ ਦੀ ਉਮੀਦ ਹੈ। ਬਸਪਾ ਨੂੰ 7 ਤੋਂ 15 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਦਾ ਮਾੜਾ ਪ੍ਰਦਰਸ਼ਨ ਇਸ ਵਾਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।



CNN NEWS18 - ਯੂਪੀ ਚੋਣਾਂ ਦੇ ਐਗਜ਼ਿਟ ਪੋਲ ਨੇ ਭਾਜਪਾ ਗਠਜੋੜ ਨੂੰ 262-277 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਇਹ ਐਗਜ਼ਿਟ ਪੋਲ ਸਪਾ ਗਠਜੋੜ ਨੂੰ 119-134 ਸੀਟਾਂ ਦੇ ਰਿਹਾ ਹੈ।



NEWSX - ਯੂਪੀ ਚੋਣਾਂ ਦੇ ਐਗਜ਼ਿਟ ਪੋਲ ਭਾਜਪਾ ਦੀ ਸੱਤਾ ਵਿੱਚ ਵਾਪਸੀ ਨੂੰ ਦਰਸਾਉਂਦੇ ਹਨ। ਨਿਊਜ਼ਐਕਸ-ਪੋਲਸਟ੍ਰੇਟ ਦੇ ਐਗਜ਼ਿਟ ਪੋਲ ਬੀਜੇਪੀ ਨੂੰ 211-225 ਸੀਟਾਂ ਅਤੇ ਸਪਾ ਨੂੰ 146-160 ਸੀਟਾਂ ਦੇ ਰਹੇ ਹਨ।



ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਆਮ ਚੋਣਾਂ 2022 ਸੱਤਵੇਂ ਪੜਾਅ ਤਹਿਤ ਸ਼ਾਮ 5 ਵਜੇ ਤੱਕ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ 'ਤੇ ਕੁੱਲ ਮਤਦਾਨ 54.18% ਰਿਹਾ ਹੈ। ਇਸ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕੀਤਾ...







GOA...



INDIA TODAY - ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਨੇ ਗੋਆ ਵਿੱਚ ਸੱਤਾਧਾਰੀ ਭਾਜਪਾ ਨੂੰ 14-18 ਸੀਟਾਂ, ਕਾਂਗਰਸ ਨੂੰ 15-20 ਸੀਟਾਂ, ਤ੍ਰਿਣਮੂਲ ਕਾਂਗਰਸ ਨੂੰ 2-5 ਸੀਟਾਂ ਅਤੇ ਹੋਰਾਂ ਨੂੰ 0-4 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ।



TIMES NOW- ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਅਨੁਸਾਰ ਕਾਂਗਰਸ 16 ਸੀਟਾਂ ਜਿੱਤੇਗੀ, ਭਾਜਪਾ 14 ਸੀਟਾਂ ਅਤੇ 'ਆਪ' 4 ਸੀਟਾਂ ਜਿੱਤੇਗੀ



INDIA TV- ਭਾਜਪਾ ਗੋਆ ਨੂੰ ਬਰਕਰਾਰ ਰੱਖਣ ਲਈ ਤਿਆਰ ਹੈ, 'ਆਪ' 0-2 ਨਾਲ ਖਾਤਾ ਖੋਲ੍ਹ ਸਕਦੀ ਹੈ, ਭਾਜਪਾ 16-22 ਸੀਟਾਂ ਜਿੱਤ ਸਕਦੀ ਹੈ ਅਤੇ ਕਾਂਗਰਸ 11-17 ਸੀਟਾਂ।






Top News view more...

Latest News view more...

PTC NETWORK