Sun, Dec 14, 2025
Whatsapp

UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ

Reported by:  PTC News Desk  Edited by:  Shanker Badra -- April 06th 2019 03:40 PM -- Updated: April 06th 2019 03:51 PM
UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ

UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ

UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ: ਗੁਰਦਾਸਪੁਰ : ਗੁਰਦਾਸਪੁਰ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚੋਂ ਪੂਰੇ ਦੇਸ਼ 'ਚੋਂ 44ਵਾਂ ਰੈਂਕ ਹਾਸਲ ਕੀਤਾ ਹੈ।ਅੰਮ੍ਰਿਤਪਾਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ। ਇਸ ਖੁਸ਼ੀ ਦੀ ਖ਼ਬਰ ਤੋਂ ਬਾਅਦ ਅੰਮ੍ਰਿਤ ਪਾਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਜਿੰਨੇ ਵੀ ਪਰਿਵਾਰ ਦੇ ਸ਼ੁੱਭ ਚਿੰਤਕ ਹਨ ਸਾਰੇ ਹੀ ਪਰਿਵਾਰ ਦੇ ਨਾਲ ਇਸ ਘੜੀ ਦੇ ਵਿੱਚ ਖੁਸ਼ੀਆਂ ਜ਼ਾਹਰ ਕਰਨ ਲਈ ਪਹੁੰਚ ਰਹੇ ਹਨ। [caption id="attachment_279298" align="aligncenter" width="300"]UPSC exam Gurdaspur Amritpal Kaur Gained 44th rank
UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ[/caption] ਅੰਮ੍ਰਿਤਪਾਲ ਕੌਰ ਦੀ ਇਸ ਉਪਲੱਬਧੀ ‘ਤੇ ਪੂਰੇ ਇਲਾਕੇ ਅੰਦਰ ਖ਼ੁਸ਼ੀ ਦਾ ਮਾਹੌਲ ਹੈ।ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਇਸ ਦੌਰਾਨ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਦੇ ਸਮੇ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦੇ ਸਹਿਯੋਗ ਕਰਕੇ ਹੀ ਅੱਜ ਉਸਨੇ ਸਫਲਤਾ ਹਾਸਲ ਕੀਤੀ ਹੈ। [caption id="attachment_279300" align="aligncenter" width="300"]UPSC exam Gurdaspur Amritpal Kaur Gained 44th rank
UPSC ਦੀ ਪ੍ਰੀਖਿਆ 'ਚ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਦੀ ਬੱਲੇ -ਬੱਲੇ , ਇਹ ਰੈਂਕ ਕੀਤਾ ਹਾਸਲ[/caption] ਅੰਮ੍ਰਿਤਪਾਲ ਕੌਰ ਨੇ ਹੋਰਨਾਂ ਕੁੜੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸੇ ਤਰ੍ਹਾਂ ਮਿਹਨਤ ਕਰਨ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ।ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਹੋ ਕੇ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਮੁੜ ਹੌਂਸਲਾ ਕਰਕੇ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਨਾ ਇੱਕ ਦਿਨ ਮਿਹਨਤ ਦਾ ਫ਼ਲ ਜ਼ਰੂਰ ਮਿਲਦਾ ਹੈ। -PTCNews


Top News view more...

Latest News view more...

PTC NETWORK
PTC NETWORK