Sat, Apr 27, 2024
Whatsapp

ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ

Written by  Shanker Badra -- February 04th 2019 07:51 PM
ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ

ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ

ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ:ਟਾਂਡਾ ਉੜਮੁੜ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। [caption id="attachment_251116" align="aligncenter" width="300"]Urmar Tanda Young Dilbagh Singh Italy Death ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ[/caption] ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।ਹੁਣ ਟਾਂਡਾ ਦੇ ਨੇੜਲੇ ਪਿੰਡ ਜਹੂਰਾ ਦੇ ਇਕ ਵਿਆਕਤੀ ਦੀ ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਅਚਾਨਕ ਇੱਕ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਇਸ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦਿਲਬਾਗ ਸਿੰਘ ਬਾਘਾ ਦੇ ਪਰਿਵਾਰ ਨੂੰ ਬੀਤੀ ਦੇਰ ਸ਼ਾਮ ਇਹ ਦੁਖਦਾਈ ਖ਼ਬਰ ਮਿਲੀ ਹੈ। [caption id="attachment_251119" align="aligncenter" width="300"]Urmar Tanda Young Dilbagh Singh Italy Death ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ[/caption] ਇਸ ਦੌਰਾਨ ਮ੍ਰਿਤਿਕ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤ ਦਿਲਬਾਗ ਸਿੰਘ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਗੋਤਾਨਿਗੋ ਇਲਾਕੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ।ਇਹ ਹਾਦਸਾ ਰਾਤ ਉਸ ਵੇਲੇ ਬਰੇਸ਼ੀਆ ਵਿਖੇ ਵਾਪਰਿਆ ਜਦੋਂ ਮ੍ਰਿਤਕ ਦਿਲਬਾਗ ਸਿੰਘ (40) ਕਾਰ 'ਚ ਸਵਾਰ ਹੋ ਕੇ ਆਪਣੇ ਭਰਾ ਦੇ ਘਰ ਜਾ ਰਿਹਾ ਸੀ।ਇਸ ਦੌਰਾਨ ਮ੍ਰਿਤਕ ਦਿਲਬਾਗ ਸਿੰਘ ਨੂੰ ਹਾਰਟ ਅਟੈਕ ਆਉਣ ਕਾਰਨ ਉਸਦੀ ਗੱਡੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਅਤੇ ਉਸਦੀ ਮੌਤ ਹੋ ਗਈ। [caption id="attachment_251117" align="aligncenter" width="300"]Urmar Tanda Young Dilbagh Singh Italy Death ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਟਾਂਡਾ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌਤ[/caption] ਇਸ ਹਾਦਸੇ ਬਾਰੇ ਉਨ੍ਹਾਂ ਨੂੰ ਉਸਦੇ ਇਟਲੀ ਹੀ ਰਹਿੰਦੇ ਦੂਜੇ ਪੁੱਤਰ ਦਿਲਰਾਜ ਸਿੰਘ ਨੇ ਜਾਣਕਾਰੀ ਦਿੱਤੀ ਹੈ।ਇਸ ਦੌਰਾਨ ਪਿੰਡ ਵਿੱਚ ਮਾਤਮ ਦਾ ਮਾਹੌਲ ਛਾਇਆ ਹੈ। -PTCNews


Top News view more...

Latest News view more...