Advertisment

ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਅਮਰੀਕਾ ਨੇ 150 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਵਾਪਸ

author-image
Shanker Badra
Updated On
New Update
ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਅਮਰੀਕਾ ਨੇ 150 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਵਾਪਸ
Advertisment
ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਟੁੱਟੇ ਸੁਪਨੇ , ਅਮਰੀਕਾ ਨੇ 150 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਵਾਪਸ:ਨਵੀਂ ਦਿੱਲੀ : ਅਮਰੀਕਾ ਨੇ ਭਾਰੀ ਗਿਣਤੀ ਵਿੱਚ ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਹੈ।ਅਮਰੀਕਾ ਨੇ 150 ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ,ਜਿਨ੍ਹਾਂ ਨੇ ਵੀਜ਼ਾ ਨਿਯਮਾਂ ਦਾ ਉਲੰਘਣਾ ਕੀਤੀ ਸੀ ਜਾਂ ਫਿਰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਗਏ ਸਨ।  US 150 Indians Deported Over Visa Violations , Land At Delhi Airport ਨੌਜਵਾਨਾਂ ਦੇ ਵਿਦੇਸ਼ ਜਾਣ ਦੇਟੁੱਟੇ ਸੁਪਨੇ , ਅਮਰੀਕਾ ਨੇ 150 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਵਾਪਸ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਕਰੀਬ 150 ਭਾਰਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਗ਼ੈਰਕਾਨੂੰਨੀ ਤੌਰ 'ਤੇ ਦੇਸ਼ ਵਿੱਚ ਦਾਖ਼ਲ ਹੋਣ ਕਾਰਨ ਡਿਪੋਰਟ ਕਰ ਦਿੱਤਾ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਆਉਣ ਵਾਲਾ ਵਿਸ਼ੇਸ਼ ਜ਼ਹਾਜ ਸਵੇਰੇ 6 ਵਜੇ ਦਿੱਲੀ ਟਰਮੀਨਲ 'ਤੇ ਉਤਾਰਿਆ। ਇਹ ਜ਼ਹਾਜ ਬੰਗਲਾਦੇਸ਼ ਦੇ ਰਸਤੇ ਭਾਰਤ ਪਹੁੰਚਾਇਆ ਸੀ। US 150 Indians Deported Over Visa Violations , Land At Delhi Airport ਨੌਜਵਾਨਾਂ ਦੇ ਵਿਦੇਸ਼ ਜਾਣ ਦੇਟੁੱਟੇ ਸੁਪਨੇ , ਅਮਰੀਕਾ ਨੇ 150 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਵਾਪਸ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੈਕਸੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ 18 ਅਕਤੂਬਰ ਨੂੰ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਵਾਪਸ ਭੇਜਿਆ ਸੀ, ਕਿਉਂਕਿ ਇਹ ਲੋਕ ਅਮਰੀਕਾ ਜਾਣ ਦੇ ਇਰਾਦੇ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦਾਖਲ ਹੋਏ ਸਨ। ਇਨ੍ਹਾਂ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment