ਅਮਰੀਕੀ ਰਾਜਦੂਤ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਜੀ ਕੇ ‘ਤੇ ਹਮਲੇ ਦੇ ਕੇਸ ‘ਚ ਛੇਤੀ ਕਾਰਵਾਈ ਦਾ ਭਰੋਸਾ ਦੁਆਇਆ

US Ambassador Chandigarh In Sukhbir Badal With Visit

ਅਮਰੀਕੀ ਰਾਜਦੂਤ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਜੀ ਕੇ ‘ਤੇ ਹਮਲੇ ਦੇ ਕੇਸ ‘ਚ ਛੇਤੀ ਕਾਰਵਾਈ ਦਾ ਭਰੋਸਾ ਦੁਆਇਆ:ਮਨਜੀਤ ਸਿੰਘ ਜੀ.ਕੇ. ’ਤੇ ਹੋਏ ਹਮਲੇ ਸਬੰਧੀ ਅੱਜ ਅਮਰੀਕੀ ਰਾਜਦੂਤ ਕੈਨੇਥ.ਆਈ.ਜਸਟਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਹੈ।ਇਸ ਦੌਰਾਨ ਅਮਰੀਕੀ ਰਾਜਦੂਤ ਨੇ ਛੇਤੀ ਕਾਰਵਾਈ ਦਾ ਭਰੋਸਾ ਦੁਆਇਆ ਹੈ।

ਇਸ ਮਾਮਲੇ ਸਬੰਧੀ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਮਾਮਲੇ ਦੀ ਜਾਂਚ ਲਈ ਅਮਰੀਕੀ ਸਫੀਰ ਨਾਲ ਮੁਲਾਕਾਤ ਕੀਤੀ ਸੀ।ਦੱਸ ਦੇਈਏ ਕਿ ਅਮਰੀਕੀ ਰਾਜਦੂਤ ਕੈਨੇਥ.ਆਈ.ਜਸਟਰ ਅੱਜ ਚੰਡੀਗੜ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਯੂਬਾ ਸਿਟੀ ਵਿਖੇ ਹਮਲਾ ਹੋਇਆ ਸੀ।
-PTCNews