Sat, Apr 27, 2024
Whatsapp

ਅਮਰੀਕਾ 'ਚ ਅਣਪਛਾਤੇ ਲੋਕਾਂ ਨੇ ਸਿੱਖ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤੀ ਹੱਤਿਆ

Written by  Shanker Badra -- August 17th 2018 03:00 PM -- Updated: August 17th 2018 03:06 PM
ਅਮਰੀਕਾ 'ਚ ਅਣਪਛਾਤੇ ਲੋਕਾਂ ਨੇ ਸਿੱਖ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ 'ਚ ਅਣਪਛਾਤੇ ਲੋਕਾਂ ਨੇ ਸਿੱਖ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ 'ਚ ਅਣਪਛਾਤੇ ਲੋਕਾਂ ਨੇ ਸਿੱਖ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤੀ ਹੱਤਿਆ:ਅਮਰੀਕਾ ਦੇ ਨਿਊਜਰਸੀ ਸੂਬੇ 'ਚ ਇੱਕ ਸਿੱਖ ਵਿਅਕਤੀ ਦੀ ਉਸ ਦੇ ਸਟੋਰ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਤਰਲੋਕ ਸਿੰਘ ਦੱਸਿਆ ਜਾ ਰਿਹਾ ਹੈ। ਤਰਲੋਕ ਸਿੰਘ ਦੇ ਚਚੇਰੇ ਭਰਾ ਨੇ ਵੀਰਵਾਰ ਨੂੰ ਸਟੋਰ 'ਚ ਉਨ੍ਹਾਂ ਨੂੰ ਮ੍ਰਿਤਕ ਹਾਲਤ 'ਚ ਪਾਇਆ ਹੈ।ਤਰਲੋਕ ਸਿੰਘ ਦੇ ਪਰਿਵਾਰ 'ਚ ਪਤਨੀ ਤੇ ਦੋ ਬੱਚੇ ਭਾਰਤ ਰਹਿੰਦੇ ਹਨ।ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਨਿਊਜਰਸੀ 'ਚ ਸਟੋਰ ਚਲਾ ਰਿਹਾ ਸੀ।ਇਹ ਕਤਲ ਕਿਉਂ ਅਤੇ ਕਿਸਨੇ ਕੀਤਾ ,ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਦੱਸ ਦਈਏ ਕਿ ਅਮਰੀਕਾ 'ਚ ਪਿਛਲੇ ਤਿੰਨ ਹਫਤਿਆਂ 'ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇਹ ਤੀਜੀ ਹੱਤਿਆ ਹੈ। -PTCNews


Top News view more...

Latest News view more...