ਅਮਰੀਕਾ : ਸਾਊਥ ਡਕੋਟਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 9 ਮੌਤਾਂ

US

ਅਮਰੀਕਾ : ਸਾਊਥ ਡਕੋਟਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 9 ਮੌਤਾਂ,ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਸਾਊਥ ਡਕੋਟਾ ‘ਚ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਮੁਤਾਬਕ ਟਰਬੋਪ੍ਰੋਪ ਜਹਾਜ਼ ‘ਪਿਲਾਟਸ ਪੀ.ਸੀ.-12’ ਚੈਂਬਰਲੇਨ ਹਵਾਈ ਅੱਡੇ ਤੋਂ ਤਕਰੀਬਨ ਇਕ ਮੀਲ ਦੂਰ ਉਡਾਣ ਭਰਨ ਦੇ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਕਿਹਾ ਜਾ ਰਿਹਾ ਹੈ ਕਿ ਜਹਾਜ਼ ‘ਚ 12 ਲੋਕ ਸਵਾਰ ਸਨ ਤੇ ਮ੍ਰਿਤਕਾਂ ‘ਚ ਪਾਇਲਟ ਵੀ ਸ਼ਾਮਲ ਹੈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਇਕ ਟਵੀਟ ਕਰ ਕੇ ਕਿਹਾ ਕਿ ਉਹ ਹਾਦਸੇ ਦੀ ਜਾਂਚ ਕਰ ਰਿਹਾ ਹੈ।

-PTC News