ਅਮਰੀਕਾ : ਕੈਲੀਫੋਰਨੀਆ ਦੇ ਬਾਰ ‘ਚ ਹੋਈ ਗੋਲੀਬਾਰੀ ,12 ਲੋਕ ਹੋਏ ਜ਼ਖਮੀ

USA: California Bar Firing 12 people injured

ਅਮਰੀਕਾ : ਕੈਲੀਫੋਰਨੀਆ ਦੇ ਬਾਰ ‘ਚ ਹੋਈ ਗੋਲੀਬਾਰੀ ,12 ਲੋਕ ਹੋਏ ਜ਼ਖਮੀ:ਅਮਰੀਕਾ : ਕੈਲੀਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ‘ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਗੋਲੀਬਾਰੀ ਦੌਰਾਨ 12 ਲੋਕ ਗੰਭੀਰ ਜ਼ਖਮੀ ਹੋਏ ਹਨ ,ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।ਇਹ ਘਟਨਾ ਬੀਤੀ ਰਾਤ ਵਾਪਰੀ ਹੈ ,ਜਿਸ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤੀ ਕਰੀਬ 11.20 ਵਜੇ ਗੋਲੀਬਾਰੀ ਸ਼ੁਰੂ ਹੋਈ।ਇਹ ਵਾਰਦਾਤ ਜਿਲ ਬਾਰਡਰਲਾਇਨ ਬਾਰ ਅਤੇ ਗਰਿਲ ਵਿਚ ਹੋਈ ਹੈ।ਉਹ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਉੱਤੇ ਹੈ।ਇਸ ਦੌਰਾਨ ਸੁਰੱਖਿਆ ਅਧਿਕਾਰੀਆਂ ਨੇ ਸ਼ੱਕੀ ਮੁਲਜ਼ਮ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।

ਰਿਪੋਰਟਾਂ ਮੁਤਾਬਕ ਜਿਸ ਵੇਲੇ ਗੋਲੀਬਾਰੀ ਹੋਈ ਉਸ ਸਮੇਂ 200 ਦੇ ਕਰੀਬ ਲੋਕ ਬਾਰ ਵਿਚ ਹਾਜ਼ਰ ਸਨ।ਸੋਸ਼ਲ ਮੀਡੀਆ ‘ਤੇ ਦਿਖਾਈ ਜਾ ਰਹੀ ਫੁਟੇਜ ਵਿੱਚ ਲੋਕ ਘਟਨਾ ਵਾਲੀ ਥਾਂ ਤੋਂ ਜ਼ਖਮੀਆਂ ਨੂੰ ਲਿਜਾਉਂਦੇ ਹੋਏ ਨਜ਼ਰ ਆ ਰਹੇ ਹਨ।ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ।ਇਸ ਵਾਰਦਾਤ ਵੇਲੇ ਇਸ ਬਾਰ ਵਿੱਚ ਮਿਊਜ਼ਿਕ ਨਾਈਟ ਦਾ ਪ੍ਰਬੰਧ ਕੀਤਾ ਗਿਆ ਸੀ।
-PTCNews