Fri, Apr 26, 2024
Whatsapp

ਇਨਸਾਨੀਅਤ ਸ਼ਰਮਸਾਰ: ਪੁਲ ਤੋਂ ਨਦੀ 'ਚ ਸੁੱਟੀ ਕੋਰੋਨਾ ਨਾਲ ਮਰੇ ਨੌਜਵਾਨ ਦੀ ਲਾਸ਼

Written by  Baljit Singh -- May 30th 2021 02:15 PM -- Updated: May 30th 2021 02:16 PM
ਇਨਸਾਨੀਅਤ ਸ਼ਰਮਸਾਰ: ਪੁਲ ਤੋਂ ਨਦੀ 'ਚ ਸੁੱਟੀ ਕੋਰੋਨਾ ਨਾਲ ਮਰੇ ਨੌਜਵਾਨ ਦੀ ਲਾਸ਼

ਇਨਸਾਨੀਅਤ ਸ਼ਰਮਸਾਰ: ਪੁਲ ਤੋਂ ਨਦੀ 'ਚ ਸੁੱਟੀ ਕੋਰੋਨਾ ਨਾਲ ਮਰੇ ਨੌਜਵਾਨ ਦੀ ਲਾਸ਼

ਲਖਨਊ: ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਵੀਡੀਓ ਸਾਹਮਣੇ ਆਇਆ ਹੈ। ਵਾਇਰਲ ਵੀਡੀਓ ਵਿਚ ਦੋ ਨੌਜਵਾਨ ਇਕ ਲਾਸ਼ ਨੂੰ ਰਾਪਤੀ ਨਦੀ ਦੇ ਪੁਲ ਤੋਂ ਨਦੀ ਵਿਚ ਸੁੱਟਦੇ ਨਜ਼ਰ ਆ ਰਹੇ ਹਨ। ਲਾਸ਼ ਸੁੱਟਣ ਵਾਲੇ ਇੱਕ ਨੌਜਵਾਨ ਨੇ ਪੀਪੀਆਈ ਕਿੱਟ ਪਹਿਨੀ ਹੈ। ਇਹ ਘਟਨਾ ਸਿਸਈ ਘਾਟ ਉੱਤੇ ਬਣੇ ਪੁਲ ਦੀ ਦੱਸੀ ਜਾ ਰਹੀ ਹੈ। ਪੜ੍ਹੋ ਹੋਰ ਖਬਰਾਂ: ਜਲਦ ਭਾਰਤ ਹਵਾਲੇ ਕੀਤਾ ਜਾ ਸਕਦੈ ਭਗੌੜਾ ਮੇਹੁਲ ਚੋਕਸੀ, ਡੋਮਿਨਿਕਾ ਪਹੁੰਚਿਆ ਪ੍ਰਾਈਵੇਟ ਜੈੱਟ ਵਾਇਰਲ ਵੀਡੀਓ 29 ਮਈ ਦੀ ਸ਼ਾਮ ਦਾ ਹੈ। ਵਾਇਰਲ ਵੀਡੀਓ ਵਿਚ ਬਿਨਾਂ ਕਿੱਟ ਪਹਿਨੇ ਜੋ ਨੌਜਵਾਨ ਵਿੱਖ ਰਿਹਾ ਹੈ ਉਸਦੀ ਪਹਿਚਾਣ ਹੋ ਗਈ ਹੈ। ਬਿਨਾਂ ਕਿੱਟ ਪਹਿਨੇ ਵਿੱਖ ਰਹੇ ਨੌਜਵਾਨ ਦਾ ਨਾਮ ਚੰਦਰ ਪ੍ਰਕਾਸ਼ ਹੈ, ਜੋ ਸ਼ਮਸ਼ਾਨ ਘਾਟ ਵਿਚ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਕੁਝ ਲੋਕਾਂ ਨੇ ਉਸਨੂੰ ਪੁਲ ਉੱਤੇ ਬੁਲਾਇਆ ਸੀ ਅਤੇ ਲਾਸ਼ ਨੂੰ ਹੇਠਾਂ ਸੁੱਟਿਆ ਸੀ। ਪੜ੍ਹੋ ਹੋਰ ਖਬਰਾਂ: ਕਾਂਗੋ: 7 ਦਿਨਾਂ ‘ਚ ਦੂਜੀ ਵਾਰ ਫਟਿਆ ਜਵਾਲਾਮੁਖੀ, 32 ਲੋਕਾਂ ਦੀ ਹੋ ਚੁੱਕੀ ਹੈ ਮੌਤ ਚੰਦਰ ਪ੍ਰਕਾਸ਼ ਨੇ ਕਿਹਾ ਕਿ ਕੁਝ ਲੋਕ ਆਏ ਅਤੇ ਮੈਨੂੰ ਸੱਦਕੇ ਪੁਲ ਉੱਤੇ ਲੈ ਗਏ। ਮੈਂ ਪੁਲ ਦੇ ਦੂਜੀ ਪਾਸੇ ਖੜਾ ਰਿਹਾ। ਤੱਦ ਇੱਕ ਨੌਜਵਾਨ ਨੇ ਬੈਗ ਦੀ ਚੇਨ ਖੋਲ੍ਹ ਕੇ ਪੱਥਰ ਪਾਇਆ ਅਤੇ ਮੈਨੂੰ ਬੁਲਾਇਆ। ਫਿਰ ਨਦੀ ਵਿਚ ਲਾਸ਼ ਸੁੱਟਕੇ ਵਾਪਸ ਚਲਾ ਗਿਆ। ਮੈਂ ਉਨ੍ਹਾਂ ਨੂੰ ਕਿਹਾ ਵੀ ਸੀ ਕਿ ਇੱਥੇ ਲਕੜੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਜਲ ਪਰਵਾਹ ਕਰਨਾ ਹੈ। ਕਈ ਲੋਕ ਉਨ੍ਹਾਂ ਦੇ ਨਾਲ ਸਨ ਇਸ ਲਈ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਦਾ ਨਾਂ ਪ੍ਰੇਮਨਾਥ ਮਿਸ਼ਰਾ ਹੈ। ਪੜ੍ਹੋ ਹੋਰ ਖਬਰਾਂ: ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਈਮੰਡਸ ਨਾਲ ਕਰਵਾਇਆ ਵਿਆਹ ਸੀਐੱਮਓ ਡਾ. ਵਿਜੇ ਬਹਾਦਰ ਨੇ ਦੱਸਿਆ ਕਿ ਕਿਹਾ ਕਿ 25 ਮਈ ਨੂੰ ਕੋਰੋਨਾ ਇਨਫੈਕਟਿਡ ਹੋਣ ਕਾਰਨ ਉਨ੍ਹਾਂ ਨੂੰ ਸੰਯੁਕਤ ਜ਼ਿਲਾ ਹਸਪਤਾਲ ਦੇ ਐੱਲਟੂ ਵਾਰਡ ਵਿਚ ਦਾਖਲ ਕਰਾਇਆ ਗਿਆ ਸੀ। 28 ਮਈ ਨੂੰ ਇਲਾਜ ਦੌਰਾਨ ਪ੍ਰੇਮਨਾਥ ਮਿਸ਼ਰਾ ਦੀ ਮੌਤ ਹੋ ਗਿਈ। ਕੋਵਿਡ ਪ੍ਰੋਟੋਕਾਲ ਦੇ ਤਹਿਤ ਉਨ੍ਹਾਂ ਦੇ ਲਾਸ਼ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪਿਆ ਗਿਆ। ਵੀਡੀਓ ਦੇ ਸਬੰਧ ਵਿਚ ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਲਾਸ਼ ਨੂੰ ਨਦੀ ਵਿਚ ਸੁੱਟ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰਾ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। -PTC News


Top News view more...

Latest News view more...