ਹੋਰ ਖਬਰਾਂ

ਵਿਆਹ ਦੇ ਸਮੇਂ ਲਾੜੀ ਨੂੰ ਲਾੜੇ ਦਾ ਪਤਾ ਲੱਗਾ ਅਜਿਹਾ ਰਾਜ਼ ਕਿ ਫੇਰੇ ਲੈਣ ਤੋਂ ਕੀਤਾ ਇਨਕਾਰ

By Jashan A -- November 30, 2019 6:29 pm

ਵਿਆਹ ਦੇ ਸਮੇਂ ਲਾੜੀ ਨੂੰ ਲਾੜੇ ਦਾ ਪਤਾ ਲੱਗਾ ਅਜਿਹਾ ਰਾਜ਼ ਕਿ ਫੇਰੇ ਲੈਣ ਤੋਂ ਕੀਤਾ ਇਨਕਾਰ,ਲਖਨਊ: ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਇੱਕ ਲੜਕੀ ਨੂੰ ਵਿਆਹੁਣ ਆਈ ਬਰਾਤ ਨੂੰ ਬਿਨਾਂ ਲਾੜੀ ਦੇ ਵਾਪਸ ਜਾਣਾ ਪਿਆ।

Bride (1)ਮਿਲੀ ਜਾਣਕਾਰੀ ਮੁਤਾਬਕ ਬਰਾਤ ਵੀ ਪਹੁੰਚ ਚੁੱਕੀ ਸੀ,ਸਭ ਕੁਝ ਤਿਆਰ ਸੀ, ਪਰ ਇਸ ਦੌਰਾਨ ਲਾੜੀ ਨੂੰ ਲਾੜੇ ਦਾ ਅਜਿਹਾ ਰਾਜ ਪਤਾ ਲੱਗਿਆ ਕਿ ਲੜਕੀ ਨੇ ਵਿਆਹ ਤੋਂ ਕੋਰੀ ਨਾਂਹ ਕਰ ਦਿੱਤੀ। ਮਾਮਲਾ ਇਹ ਹੈ ਕਿ ਲੜਕਾ ਗੂੰਗਾ ਤੇ ਬੋਲਾ ਸੀ, ਜਿਸ ਬਾਰੇ ਲੜਕੀ ਨੂੰ ਪਤਾ ਚੱਲ ਗਿਆ।

ਹੋਰ ਪੜ੍ਹੋ:ਜਲੰਧਰ: ਦਰਦਨਾਕ ਸੜਕ ਹਾਦਸੇ ਦੌਰਾਨ ਰੇਲਵੇ ਕਰਮਚਾਰੀ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ

Bride Groom (1)ਉਸ ਨੇ ਲਾੜੇ ਨੂੰ ਬੁਲਾਉਣ ਦੀ ਸ਼ਰਤ ਰੱਖੀ, ਪਰ ਉਹ ਬੋਲ ਨਾ ਸਕਿਆ, ਜਿਸ ਤੋਂ ਬਾਅਦ ਲੜਕੀ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਹਾਲਾਂਕਿ ਪਿੰਡ ਵਾਸੀਆਂ ਦੇ ਸਮਝਾਉਣ ਤੋਂ ਬਾਅਦ ਬਰਾਤ ਵਾਪਸ ਮੁੜ ਗਈ। ਪਰ ਸ਼ੁੱਕਰਵਾਰ ਨੂੰ ਦੋਵਾਂ ਪਾਸਿਆਂ ਦੇ ਲੋਕਾਂ ਨੇ ਪਿੰਡ ਵਿੱਚ ਪੰਚਾਇਤ ਕੀਤੀ। ਇਸ ਸਮੇਂ ਦੌਰਾਨ ਦੋਵੇਂ ਲੈਣ-ਦੇਣ ਵਾਪਸ ਕਰਨ ਨੂੰ ਲੈ ਕੇ ਲੜਾਈ ਵੀ ਹੋਈ।

-PTC News

  • Share