Sat, Apr 27, 2024
Whatsapp

ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ

Written by  Shanker Badra -- February 11th 2019 04:27 PM
ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ

ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ

ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ:ਉੱਤਰਾਖੰਡ : ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਦੋ ਗੁਆਂਢੀ ਜ਼ਿਲ੍ਹਿਆਂ 'ਚ ਬੀਤੇ ਦਿਨੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 70 ਹੋ ਗਈ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਐਤਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਦੱਸਿਆ ਹੈ ਕਿ ਹਰਿਦੁਆਰ ਦੇ ਇਕ ਪਿੰਡ 'ਚ ਵੀਰਵਾਰ ਦੀ ਸ਼ਾਮ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੁਣ ਤੱਕ ਉੱਤਰਾਖੰਡ 'ਚ 36 ਅਤੇ ਉੱਤਰ ਪ੍ਰਦੇਸ਼ 'ਚ ਵੀ ਏਨੀ ਹੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ ਹੈ। [caption id="attachment_254650" align="aligncenter" width="300"]Uttarakhand and Uttar Pradesh Poisonous liquor Case 2 Arrested
ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ[/caption] ਪੁਲਿਸ ਮੁਤਾਬਕ ਗ੍ਰਿਫ਼ਤਾਰ ਪਿਤਾ-ਪੁੱਤਰ (ਫ਼ਕੀਰਾ ਅਤੇ ਸੋਨੂੰ) ਨੇ ਜਾਂਚ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਨਾਜਾਇਜ਼ ਸ਼ਰਾਬ ਖ਼ਰੀਦੀ ਸੀ ਅਤੇ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਇਕ ਪਿੰਡ ਬਾਲੂਪੁਰ ਅਤੇ ਇਸ ਦੇ ਆਸਪਾਸ ਦੇ ਪਿੰਡਾਂ 'ਚ ਵੇਚ ਦਿੱਤਾ ਸੀ।ਪੁਲਿਸ ਨੇ ਦੱਸਿਆ ਹੈ ਕਿ ਸਹਾਰਨਪੁਰ ਦੇ ਪੁੰਡੇਨ ਪਿੰਡ ਵਿੱਚ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। [caption id="attachment_254651" align="aligncenter" width="300"]Uttarakhand and Uttar Pradesh Poisonous liquor Case 2 Arrested
ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ[/caption] ਹਰਿਦੁਆਰ ਦੇ ਐਸ.ਐਸ.ਪੀ. ਜਨਮੰਜੇ ਖੰਡੂਰੀ ਅਤੇ ਸਹਾਰਨਪੁਰ ਦੇ ਐਸ.ਐਸ.ਪੀ. ਦਿਨੇਸ਼ ਕੁਮਾਰ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਮੁਲਜ਼ਮ ਬਾਲੂਪੁਰ ਦੇ ਰਹਿਣ ਵਾਲੇ ਹਨ।ਮੁਲਜ਼ਮਾਂ ਨੇ ਕਿਹਾ ਕਿ ਜੋ ਸ਼ਰਾਬ ਉਨ੍ਹਾਂ ਨੇ ਖ਼ਰੀਦੀ ਸੀ ਉਸ ਦਾ ਰੰਗ ਦੁੱਧ ਵਰਗਾ ਸੀ ਅਤੇ ਇਸ 'ਚੋਂ ਡੀਜ਼ਲ ਦੀ ਬੋ ਆ ਰਹੀ ਸੀ। [caption id="attachment_254652" align="aligncenter" width="300"]Uttarakhand and Uttar Pradesh Poisonous liquor Case 2 Arrested
ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਕਾਬੂ[/caption] ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਵਿਰੁਧ ਚਲਾਈ ਮੁਹਿੰਮ ਤਹਿਤ ਬੀਤੇ 24 ਘੰਟਿਆਂ ਦੌਰਾਨ 30 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਦੀ ਕਾਰਵਾਈ 'ਚ 192 ਲਿਟਰ ਦੇਸੀ ਸ਼ਰਾਬ, 389 ਲਿਟਰ ਨਾਜਾਇਜ਼ ਕੱਚੀ ਸ਼ਰਾਬ, 2700 ਲਿਟਰ ਲਾਹਣ ਨਸ਼ਟ ਕੀਤੀ ਗਈ ਜਦਕਿ ਸ਼ਰਾਬ ਬਣਾਉਣ ਦੀਆਂ ਪੰਜ ਭੱਠੀਆਂ ਨੂੰ ਵੀ ਪ੍ਰਸ਼ਾਸਨ ਨੇ ਨਸ਼ਟ ਕੀਤਾ। -PTCNews


Top News view more...

Latest News view more...