Sat, Apr 27, 2024
Whatsapp

ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ

Written by  Shanker Badra -- September 07th 2019 11:56 AM
ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ

ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ

ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ:ਜਲੰਧਰ : ਕਲਰ ਟੀਵੀ ਚੈਨਲ 'ਤੇ ਵਿਖਾਏ ਜਾ ਸੀਰੀਅਲ ਰਾਮ ਸਿਆ ਕੇ ਲਵ ਕੁਸ਼ ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿਚ ਵਾਲਮੀਕਿ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਭਗਵਾਨ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਐਕਸ਼ਨ ਕਮਟੀ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਅੱਜ ਪੰਜਾਬ ਬੰਦ ਕਾ ਐਲਾਨ ਕੀਤਾ ਹੈ। [caption id="attachment_337270" align="aligncenter" width="300"]valmiki samaj serial against Jalandhar Road traffic Close protest ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ[/caption] ਅੱਜ ਵਾਲਮੀਕਿ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਬੰਦ ਦੇ ਸੱਦੇ ਉਤੇ ਅੰਮ੍ਰਿਤਸਰ , ਤਰਨਤਾਰਨ , ਲੁਧਿਆਣਾ ,ਜਲੰਧਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਭਰਵਾਂ ਹੁੰਗਾਰਾ ਮਿਲਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ -ਵੱਖ ਥਾਵਾਂ ਉਤੇ ਬਾਜ਼ਾਰ ਬੰਦ ਰੱਖੇ ਜਾ ਰਹੇ ਹਨ। [caption id="attachment_337271" align="aligncenter" width="300"]valmiki samaj serial against Jalandhar Road traffic Close protest ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ[/caption] ਇਸ ਸੀਰੀਅਲ ਨੂੰ ਬੰਦ ਕਰਨ ਅਤੇ ਸੀਰੀਅਲ ਨਾਲ ਸਬੰਧਿਤ ਸਮੂਹ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਮੂਹ ਵਾਲਮੀਕਿ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ 'ਤੇ ਅੱਜ ਸਵੇਰੇ ਵਾਲਮੀਕਿ ਭਾਈਚਾਰੇ ਦੇ ਸੈਂਕੜੇ ਵਰਕਰਾਂ ਨੇ  ਜਲੰਧਰ-ਕਪੂਰਥਲਾ ਰੋਡ ਅਤੇ ਜਲੰਧਰ-ਨਕੋਦਰ ਰੋਡ ਨੂੰ ਬੰਦ ਕਰ ਦਿੱਤਾ।ਇਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। [caption id="attachment_337269" align="aligncenter" width="300"]valmiki samaj serial against Jalandhar Road traffic Close protest ਜਲੰਧਰ 'ਚ ਸੜਕਾਂ 'ਤੇ ਉਤਰਿਆ ਵਾਲਮੀਕਿ ਭਾਈਚਾਰਾ , ਬਾਜ਼ਾਰਾਂ ਦੇ ਨਾਲ -ਨਾਲ ਸੜਕੀ ਆਵਾਜਾਈ ਵੀ ਕਰਵਾਈ ਬੰਦ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ਵਿਚ ਵਾਲਮੀਕਿ ਜਥੇਬੰਦੀਆਂ ਨੇ ਰੇਲਵੇ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ ਦੱਸ ਦੇਈਏ ਕਿ ਵਾਲਮੀਕਿ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਕਈ ਥਾਵਾਂ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਲਰ ਟੀ.ਵੀ. ਚੈਨਲ ’ਤੇ ਦਿਖਾਏ ਜਾਂਦੇ ਲੜੀਵਾਰ ‘ਰਾਮ ਸੀਆ ਕੇ ਲਵ-ਕੁਸ਼’ ਦਾ ਪ੍ਰਸਾਰਣ ਤੁਰੰਤ ਪ੍ਰਭਾਵ ਨਾਲ ਇੱਕ ਮਹੀਨੇ ਵਾਸਤੇ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਟੀਵੀ ਸੀਰੀਅਲ ਦੇ ਜਾਰੀ ਰਹਿਣ ਨਾਲ ਜ਼ਿਲ੍ਹੇ ’ਚ ਭਾਈਚਾਰਕ ਸਾਂਝ, ਅਮਨ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਖਦਸ਼ਾ ਬਣਨ ਤੋਂ ਰੁਕਣ ਲਈ ਉਕਤ ਸੀਰੀਅਲ ਦੇ ਪ੍ਰਸਾਰਣ ’ਤੇ ਇੱਕ ਮਹੀਨੇ ਲਈ ਰੋਕ ਲਾਈ ਜਾਂਦੀ ਹੈ। -PTCNews


Top News view more...

Latest News view more...