ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਹੋਇਆ ਦਿਹਾਂਤ , Pm ਮੋਦੀ ਨੇ ਦਿੱਤੀ ਸ਼ਰਧਾਂਜਲੀ

By Shanker Badra - June 05, 2019 4:06 pm

ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਹੋਇਆ ਦਿਹਾਂਤ , Pm ਮੋਦੀ ਨੇ ਦਿੱਤੀ ਸ਼ਰਧਾਂਜਲੀ:ਮੁੰਬਈ : ਬਾਜੀਗਰ, ਖਿਲਾੜੀ ਅਤੇ ਬਾਦਸ਼ਾਹ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਸ਼ਹੂਰ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਦਿਹਾਂਤ ਹੋ ਗਿਆ ਹੈ।ਉਹ 79 ਸਾਲਾ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਵਧਦੀ ਉਮਰ ਕਾਰਨ ਹੋਣ ਵਾਲੀਆਂ ਤੋਂ ਜੂਝ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ਦੇ ਵਰਲੀ 'ਚ ਸ਼ਾਮ ਨੂੰ ਕੀਤਾ ਜਾਵੇਗਾ।

Veteran comedian and actor Dinyar Contractor died
ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਹੋਇਆ ਦਿਹਾਂਤ , Pm ਮੋਦੀ ਨੇ ਦਿੱਤੀ ਸ਼ਰਧਾਂਜਲੀ

'ਪਦਮ ਸ਼੍ਰੀ ਦਿਨਯਾਰ ਕਾਂਟਰੈਕਟਰ ਕਈ ਟੈਲੀਵਿਜ਼ਨ ਸ਼ੋਅ ਦੇ ਨਾਲ -ਨਾਲ ਗੁਜਰਾਤੀ ਅਤੇ ਹਿੰਦੀ ਥੀਏਟਰ ਵਿੱਚ ਵੀ ਕੰਮ ਕਰ ਚੁੱਕੇ ਹਨ।ਦਿਨਯਾਰ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਇੱਕ ਥੀਏਟਰ ਕਲਾਕਾਰ ਦੇ ਤੌਰ 'ਤੇ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ,ਜਿਸ ਵਿੱਚ ਫ ਸਫ਼ਲ ਰਹੇ।

Veteran comedian and actor Dinyar Contractor died
ਦਿੱਗਜ ਅਦਾਕਾਰ ਦਿਨਯਾਰ ਕਾਂਟਰੈਕਟਰ ਦਾ ਹੋਇਆ ਦਿਹਾਂਤ , Pm ਮੋਦੀ ਨੇ ਦਿੱਤੀ ਸ਼ਰਧਾਂਜਲੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਵਾਪਰਿਆ ਦਰਦਨਾਕ ਹਾਦਸਾ ,3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਉਨ੍ਹਾਂ ਦੇ ਦਿਹਾਂਤ 'ਤੇ ਪੀ. ਐੱਮ. ਮੋਦੀ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ।ਉਨ੍ਹਾਂ ਨੇ ਦਿਨਯਾਰ ਕਾਂਟਰੈਕਟਰ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ,''ਪੱਦਮ ਸ਼੍ਰੀ ਦਿਨਯਾਰ ਕਾਂਟਰੈਕਟਰ ਬਹੁਤ ਖਾਸ ਵਿਅਕਤੀ ਸਨ ਕਿਉਂਕਿ ਉਹ ਸਭ ਨਾਲ ਬੇਸ਼ੁਮਾਰ ਖੁਸ਼ੀਆਂ ਵੰਡਦੇ ਹਨ।ਦਿਨਯਾਰ ਕਾਂਟਰੈਕਟਰ ਦੀ ਐਕਟਿੰਗ ਨਾਲ ਲੋਕਾਂ ਦੇ ਮੂੰਹ 'ਤੇ ਸਮਾਈਲ ਆ ਜਾਂਦੀ ਸੀ।ਥੀਏਟਰ ਹੋਵੇ, ਟੀ.ਵੀ. ਜਾਂ ਫਿਲਮਾਂ ਉਨ੍ਹਾਂ ਨੇ ਹਰ ਮਾਧਿਅਮ 'ਚ ਕਮਾਲ ਦਾ ਕੰਮ ਕੀਤਾ ਹੈ।ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ ਹੈ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਹਾਂ।
-PTCNews

adv-img
adv-img