Singer Jassi Jasbir ਨੇ ਮੁੜ ਕਬਰਾਂ ਪੂਜਣ ਦੇ ਮਸਲੇ 'ਤੇ ਜਾਰੀ ਕੀਤੀ ਵੀਡੀਓ
Written by Amritpal Singh
--
October 10th 2023 04:30 PM
- ਜਸਬੀਰ ਜੱਸੀ ਦੀ ਇੱਕ ਇੰਟਰਵਿਊ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਸ ਇੰਟਰਵਿਊ ‘ਚ ਉਨ੍ਹਾਂ ਨੇ ਮਜ਼ਾਰਾਂ ਅਤੇ ਕਬਰਾਂ ‘ਤੇ ਗਾਉਣ ਨੂੰ ਲੈ ਕੇ ਗੱਲ ਆਖੀ ਸੀ । ਜਿਸ ਤੋਂ ਬਾਅਦ ਇੱਕ ਸ਼ਖਸ ਨੇ ਲੰਮਾ ਚੌੜਾ ਕਮੈਂਟ ਕਰਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਦਾ ਜਵਾਬ ਉਨ੍ਹਾਂ ਨੇ ਲਾਈਵ ਹੋ ਕੇ ਦਿੱਤਾ ਸੀ । ਹੁਣ ਮੁੜ ਤੋਂ ਜਸਬੀਰ ਜੱਸੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਤੇ ਮੁੜ ਆਪਣੇ ਸਟੈਂਡ 'ਤੇ ਖੜੇ ਨਜ਼ਰ ਆਏ ।