Fri, Apr 26, 2024
Whatsapp

ਵਿਜੇ ਮਾਲਿਆ ਹੋਇਆ ਲੰਡਨ ਵਿੱਚ ਗ੍ਰਿਫਤਾਰ

Written by  Joshi -- October 03rd 2017 05:31 PM -- Updated: October 03rd 2017 05:43 PM
ਵਿਜੇ ਮਾਲਿਆ ਹੋਇਆ ਲੰਡਨ ਵਿੱਚ ਗ੍ਰਿਫਤਾਰ

ਵਿਜੇ ਮਾਲਿਆ ਹੋਇਆ ਲੰਡਨ ਵਿੱਚ ਗ੍ਰਿਫਤਾਰ

Vijay Mallya arrested in London: ਵਿਜੈ ਮਾਲਿਆ ਜੋ ਕਿ ਇੱਥੇ ਦੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ਾ ਲੈ ਕੇ ਬਾਹਰ ਲੰਡਨ ਭੱਜ ਗਿਆ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵਪਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਇਕ ਮਨੀ ਲਾਂਡਰਿੰਗ ਕੇਸ ਵਿਚ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਕਿੰਗਫਿਸ਼ਰ ਏਅਰਲਾਈਂਜ ਦਾ ੬੧ ਸਾਲਾ ਮੁੱਖੀ ਮਾਲਿਆ, ਜੋ ਕਿ ਕਈ ਭਾਰਤੀ ਬੈਂਕਾਂ ਨੂੰ ੯ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਦਾਰ ਹੈ, ਭਾਰਤ ਤੋਂ ਭੱਜ ਕੇ ਲੰਡਨ ਚਲਾ ਗਿਆ ਸੀ। ਇਸਤੋਂ ਪਹਿਲਾਂ ਉਸ ਨੂੰ ਇੰਗਲੈਂਡ ਦੇ ਸਕਾਟਲੈਂਡ ਯਾਰਡ ਨੇ ਅਪ੍ਰੈਲ ਵਿੱਚ ਧੋਖਾਧੜੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ । ਕੇਂਦਰੀ ਲੰਡਨ ਪੁਲਿਸ ਸਟੇਸ਼ਨ ਵਿਚ ਉਸਦੀ ਗ੍ਰਿਫਤਾਰੀ ਹੋਈ ਜਿੱਥੇ ਕੁਝ ਘੰਟਿਆਂ ਬਾਅਦ 6,50,000 ਪਾਊਂਡ ਦੇ ਜ਼ਮਾਨਤ ਵਾਲੇ ਬਾਂਡ ਦੀ ਸ਼ਰਤ ਮਿਲਣ ਤੋਂ ਬਾਅਦ ਉਸ ਨੂੰ ਸ਼ਰਤੀਲਾ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਉਸ ਨੇ ਉਸ ਦੇ ਦਸਤਾਵੇਜ਼ਾਂ ਦੇ ਸਪੁਰਦਗੀ ਪ੍ਰਕਿਰਿਆ ਨਾਲ ਸੰਬੰਧਿਤ ਸਾਰੀਆਂ ਸ਼ਰਤਾਂ ਨੂੰ ਮੰਨਣ ਦਾ ਅਦਾਲਤ ਨੂੰ ਭਰੋਸਾ ਦਿਵਾਇਆ ਹੈ। ਦੱਸਣਯੋਗ ਹੈ ਕਿ ਵਿਜੈ ਮਾਲਿਆ ਨੇ ਭਾਰਤ ਵਿੱਚ ਕਈ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਜਦੋਂ ਪੁਲਿਸ ਨੂੰ ਮਾਲਿਆ ਦੀ ਭਾਲ ਸੀ ਤਾਂ ਉਹ ਝਕਾਨੀ ਦੇ ਕੇ ਲੰਡਨ ਫਰਾਰ ਹੋ ਗਿਆ ਸੀ। ਉਸ ਨੂੰ ਲੰਡਨ ਦੀਆਂ ਕਈਆਂ ਜਗ੍ਹਾਵਾਂ 'ਤੇ ਦੇਖਿਆ ਗਿਆ ਸੀ। —PTC News  

Top News view more...

Latest News view more...